ਬਿਜੈ ਸਿੰਘ (Bijay Singh) ਭਾਈ ਵੀਰ ਸਿੰਘ (Bhai Vir Singh) Source: Punjabi Wikisource (https://pa.wikisource.org/wiki/ਬਿਜੈ_ਸਿੰਘ) Public domain. Gutenberg/Wikisource headers removed where applicable. ਲਾਹੌਰ ਸ਼ਹਿਰ ਜੁੱਗਾਂ ਦਾ ਇਕ ਭਾਰੀ ਪਿੜ ਰਹਿ ਚੁੱਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾਂ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਏਥੇ ਸੰਮਤ ੧੮੦੮ ਤੇ ੧੮੦੯ ਬਿਕ੍ਰਮੀ ਦੇ ਲਗਪਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ। ਮੀਰ ਮੰਨੂੰ* ਨੇ ਕਾਬਲ ਦੇ ਪਾਤਸ਼ਾਹ, ਅਹਿਮਦਸ਼ਾਹ ਦੁੱਰਾਨਾ ਪਾਸੋਂ ਹਾਰ ਖਾ ਕੇ ਸੁਲਹ ਦੀ ਬੇਨਤੀ ਕੀਤੀ, ਜੋ ੫੦ ਲੱਖ ਰੁਪੱਯਾ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ ਅਰ ਮੀਰ ਮੰਨੂੰ ਲਾਹੌਰ ਦੀ ਹਾਕਮ ਪਿਛੇ ਵਾਂਗੂੰ ਦ੍ਰਿੜ ਰਿਹਾ। ਮਹਾਰਾਜਾਂ ਕੌੜਾ ਮੱਲ; ਖਾਲਸੇ ਦਾ ਸੱਚਾ ਮਿੱਤਰ, ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿੱਚੋਂ ਆਪੋ ਆਪਣਾ ਹਿੱਸਾ ਖੇਡ ਕੇ, ਅਕਾਲ ਪੁਰਖ *ਮੀਰ ਮੰਨੂੰ ਜਿਸ ਦਾ ਨਾਮ ਮੀਰ ਮੁਅੱਯਨਲ ਮੁਲਕ ਸੀ, ਵਜ਼ੀਰ ਕਮਰੁੱਦੀਨ ਦਾ ਪੁੱਤਰ ਅਤੇ ਪੰਜਾਬ ਦਾ ਹਾਕਮ ਸੀ। ਇਸ ਨੇ ਅਬਦਾਲੀ ਦੇ ਪਹਿਲੇ ਹਮਲੇ ਵੇਲੇ ੧੮੦੫ ਬਿ: (੧੭੪੮ ਈ:) ਵਿਚ ਉਸ ਨੂੰ ਹਰਾ ਕੇ ਭਜਾ ਦਿੱਤਾ ਸੀ ਤੇ ਇਸੇ ਬਹਾਦਰੀ ਕਰ ਕੇ ਲਾਹੌਰ ਦਾ ਸੂਬਾ ਬਣਿਆ ਸੀ। ਇਸੇ ਲਈ ਬਰਸਾਤ ਮਗਰੋਂ ਦੁੱਰਾਨੀ ਫੇਰ ਚੜ੍ਹ ਆਇਆ ਤੇ ਮੰਨੂੰ ਨੇ ਕੁਛ ਪਰਗਣਿਆਂ ਦਾ ਮਾਮਲਾ ਦੇ ਕੇ ਸੁਲਹ ਕਰ ਲਈ ਸੀ। ਇਹ ਤੀਸਰਾ ਹਮਲਾ ਸੀ ਸੰਨ ੧੮੦੯ ਵਾਲਾ ਜਿਸ ਦਾ ਕੁਛ ਹਾਲ ਸੁੰਦਰੀ ਵਿਚ ਆ ਚੁੱਕਾ ਹੈ। ਇਸੇ ਵਿਚ ਮਹਾਰਾਜਾ ਕੌੜਾ ਮੱਲ ਜੀ ਸ਼ਹੀਦ ਹੋਏ ਸਨ (੧੭੫੧-੫੨ ਈ:)। ਇਸ ਸਮੇਂ ਲਾਹੌਰ ਵਿਚ ਇਕ ਚੂਹੜ ਮੱਲ ਨਾਮੀ ਵੱਡਾ ਸ਼ਾਹੂਕਾਰ ਅਰ ਸਰਕਾਰੀ ਹੁੱਦੇਦਾਰ, ਵੱਢੀਆਂ ਦੇ ਘਾਊ ਘੱਪ ਭੰਡਾਰ ਜ਼ੁਲਮ ਤੇ ਤਅੱਦੀ ਦਾ ਅਵਤਾਰ ਵੱਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ। ਇਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜ਼ਨਾਨੇਖਾਨੇ ਵਿਚ ਬੜੀ ਗਹਿਮਾ ਗਹਿਮ ਹੋ ਰਹੀ ਸੀ; ਦੀਵਾਨ ਸਾਹਿਬ ਇਕ ਈਰਾਨੀ ਗ਼ਲੀਚੇ ਪੁਰ ਗਾਉਦੁਮ ਤਕੀਏ ਦੀ ਢੋ ਲਾ ਕੇ ਬੈਠੇ ਹੋਏ ਸਨ, ਸਾਹਮਣੇ ਪਾਸੇ ਇਨ੍ਹਾਂ ਦੀ ਇਸਤ੍ਰੀ ਢਲਦੀ ਅਵਸਥਾ ਦੀ, ਇੱਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਅਰ ਨੂੰਹ ਦਲ੍ਹੀਜਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿਚ ਬਿੱਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਟਹਿਲਣ ਨੇ ਆ ਕੇ ਖ਼ਬਰ ਦਿੱਤੀ ਜੋ ਪ੍ਰੋਹਤ ਹੁਰੀਂ ਆਏ ਹਨ ਅਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ’। ਦੀਵਾਨ ਸਾਹਿਬ ਨੇ ਕਿਹਾ ਕਿ ‘ਉਨ੍ਹਾਂ ਨੂੰ ਐਥੇ ਹੀ ਲੈ ਆਓ’ ਤੇ ਦੂਜੀ ਗੋਲੀ ਨੂੰ ਇਕ ਸੈੱਨਤ ਕੀਤੀ, ਜਿਸ ਨੇ ਝਟ ਪਟ ਇਕ ਚੰਨਣ ਦੀ ਚੌਂਕੀ ਡਾਹ ਕੇ ਉਪਰ ਗ਼ਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ ​ਆਏ। ਸਰੀਰ ਪਤਲੀ, ਰੰਗ ਪਿੱਲਾ, ਨੁਹਾਰ ਤ੍ਰਿਖੀ ਤੇ ਵਿਚ ਵਿਚ ਐਸੇ ਚਿੰਨ੍ਹ ਚਿਹਰੇ ਪੁਰ ਦਿੱਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦੇਂਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਵਾਰ ਨੇ ਮੱਥਾ ਟੇਕਿਆ, ਪੰਡਤ ਜੀ ਨੇ ਅਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤੇ ਕੀਤੀ, ਫੇਰ ਬੋਲੇ: ‘ਦੀਵਾਨ ਸਾਹਿਬ! ਬੜੇ ਅਸਚਰਜ ਦੀ ਗੱਲ ਹੈ। (ਕੰਠ ਰੁਕ ਗਿਆ, ਸਿਰ ਫੇਰ ਕੇ) ਹੇ ਰਾਮ ਕਲਿਯੁਗ ਆ ਗਿਆ; ਸ਼ਾਸਤ੍ਰ ਵੇਦ ਸੱਚ ਲਿਖੇ ਗਏ ਹਨ ਕਿ ਕਲਿਯੁਗ ਵਿਚ ਬੜੇ ਅਨਰਥ ਹੋਣਗੇ, ਸੋ ਪ੍ਰਤੱਖ ਦੇਖ ਲਿਆ, ਕਲਿਯੁਗ ਆ ਗਿਆ, ਘੋਰ ਕਲਿਯੁਗ!' ਮਿਸਰ-ਕੀ ਕਹਾਂ? ਹੌਸ਼ ਟਿਕਾਣੇ ਨਹੀਂ, ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ! ਭਗਵਾਨ!! ਪੰਡਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਂ ਪੁਰ ਐਸਾ ਪਿਆ ਕਿ ਹਥੌੜੀ ਵੱਜੋ ਘੜਿਆਲ ਵਾਂਗੂੰ ਥਰਥਰ ਕੰਬਣ ਲਗੇ ਗਈਆਂ। ਮਿਸਰ-ਮਹਾਰਾਜ ਕੀ ਕਹਾਂ? ਹੌਸਲਾ ਨਹੀਂ ਪੈਂਦਾ ਕਿ ਐਸੀ ਖ਼ਬਰ ਆਪ ਮੇਰੇ ਮੂੰਹੋਂ ਸੁਣੋ; ਪਰ ਕੀ ਕਰਾਂ ਆਪ ਦਾ ਬਚਾਉ ਇਸੇ ਵਿਚ ਹੀ ਹੈ। ਮਿਸਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਰੁਕੀ ਹੋਈ ਅਵਾਜ਼ ਵਿਚ ਬੋਲਿਆ: ਜਜਮਾਨ ਭਗਵਾਨ! ਰਾਮ ਲਾਲ, ਰਾਮ ਲਾਲ ਰਾਮ ਲਾ ਆ ਘਘ (ਅਵਾਜ਼ ਰੁਕ ਗਈ!! ਇਹ ਖ਼ਬਰ ਬਿਜਲੀ ਵਾਂਗ ਪਈ। ਇਕਦਮ ਸਾਰੇ ਟੱਬਰ ਦੀਆਂ ​ਚੀਕਾਂ ਨਿਕਲ ਗਈਆਂ, ਹਾਇ ਹਾਇ ਨਾਲ ਕਮਰਾ ਗੂੰਜ ਉਠਿਆ, ਨੇਤ੍ਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ, ਸਾਰੇ ਘਰ ਵਿਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਬੀ ਨਾ ਰੁਕ ਸਕੀਆਂ, ਉਹ ਬੀ ਫੁਹਾਰਿਆਂ ਵਾਂਗ ਫੁੱਟ ਫੁੱਟ ਕੇ ਰੋਈਆਂ। ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫੇਰ ਕੁਝ ਸੋਚ ਕੇ ਉਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ-ਦੀਵਾਨ ਸਾਹਿਬ ਜ਼ਰਾ ਹੋਸ਼ ਕਰੋ, ਇਸ ਤਰ੍ਹਾਂ ਬੇਵਸ ਹੋਇਆਂ ਭਾਰੀ ਕਲੇਸ਼ ਨਿਕਲੇਗਾ; ਬਾਹਰ ਰੌਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖ਼ਬਰ ਹੋ ਜਾਊ, ਫੇਰ ਤੁਸੀਂ ਜਾਣਦੇ ਹੋ ਕਿ ਘਾਣ ਬਚਾ ਪੀੜਿਆ ਜਾਣ ਦਾ ਡਰ ਹੈ। ਹੁਣ ਤਾਂ ਬਾਨ੍ਹਣੂ ਬੰਨ੍ਹਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ। ਇਹ ਸੁਣ ਕੇ ਚੁੱਪ ਹੋ ਗਏ ਗੋਲੀਆਂ ਕਿਸੇ ਬਹਾਨੇ ਬਾਹਰ ਘੱਲੀਆਂ ਤੇ ਸਲਾਹ ਲੱਗੀ ਹੋਣ। ਦੀਵਾਨ-ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪੱਦਰ ਹੋਇਆ ਕੀਕੂੰ? ਮਿਸਰ-ਜੀ ਹੋਣਾ ਕਿਕੁਰ ਸੀ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਵੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੋ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ? ਮੈਂ ਤੁਸਾਂ ਨੂੰ ਓਦੋਂ ਬੀ ਹੋੜਦਾ ਸੀ,ਪਰ ਤੁਸੀਂ ਕਿਹਾ ਵੱਡਾ ਹੋਕੇਆਪੇ ਸਮਝ ਜਾਏਗਾ*। ਦੀਵਾਨ-ਹੁਣ ਕੀ ਕਰੀਏ ਵਖਤ ਵਿਹਾਣੇ ਨੂੰ? ਹਾਇ ਪੁੱਤ੍ਰ! ਤੈਂ ਕੀ ਕੀਤਾ? *ਉਸ ਸਮੇਂ ਆਮ ਹਿੰਦੂ ਜਨਤਾ ਵਿਚ ਸਿੱਖਾ ਨਾਲ ਕੋਈ ਉਝ ਨਫ਼ਰਤ ਨਹੀਂ ਸੀ। ਸਿੱਖਾਂ ਪਰ ਮੁਗ਼ਲ ਸਰਕਾਰ ਦਾ ਕਹਿਰ ਹੁੰਦਾ ਸੀ ਤੇ ਨਾਲ ਸਾਕਾਂ ਨੂੰ ਖੇਦ ਮਿਲਦਾ ਸੀ, ਇਸ ਕਰ ਕੇ ਲੋਕੀਂ ਸਿੱਖ ਹੋਣ ਨੂੰ ਆਪਣੇ ਲਈ ਮੁਸੀਬਤਾਂ ਦਾ ਸਿਰ ਆ ਜਾਣਾ ਸਮਝ ਕੇ ਕਸ਼ਟ ਮੰਨਦੇ ਸਨ। ​ਤਕ ਖ਼ਬਰ ਨਾ ਹੋਵੇ। ਦੀਵਾਨਣੀ—ਹਾਂ ਤੁਸੀਂ ਹੀ ਬਹੁੜ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ! ਮਿਸਰ-ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ ਅਜੇ ਵੇਲਾ ਹੈ ਭਲਾ ਜੇ ਸਮਝ ਜਾਏ। ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫੇਰ ਉਸ ਨੂੰ ਸਮਝਾਏ ਤੇ ਵੀ ਅਸਰ ਨਹੀਂ ਹੋਣਾ। ਦੀਵਾਨ-ਮਿਸਰ ਜੀ! ਸਭ ਨੌਕਰ ਆਪ ਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਹੋਸ਼ ਟਿਕਾਣੇ ਨਹੀਂ। ਮਿਸਰ ਜੀ ਉਠੇ ਅਰ ਉਸੇ ਵੇਲੇ ਘਰ ਦੇ ਇਤਬਾਰੀ ਆਦਮੀ ਏਹ ਸੁਨੇਹਾ ਦੇ ਕੇ ਤੋਰੇ ਕਿ ਦੀਵਾਨ ਸਾਹਿਬ ਸਖ਼ਤ ਬੀਮਾਰ ਹਨ ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਅੱਪੜੇ। ਪੰਡਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ। ਦੀਵਾਨਣੀ ਨੇ ਕੁੱਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਅਰ ਪੈਰਾਂ ਤੇ ਡਿਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇਕ ਵਾਰੀ ਪਹੁੰਚ ਪਵੇ। ਸਾਰੇ ਟੱਬਰ ਨੂੰ ਪਿਆਰ ਦਿਲਾਸੇ ਦੇ ਕੇ ਪੰਡਤ ਜੀ ਤਾਂ ਘਰ ਨੂੰ ਵਿਦਾ ਹੋਏ ਤੇ ਮਗਰੋਂ ਦੀਵਾਨ ਦੇ ਵੱਡੇ ਪੁਤ੍ਰ ਨੇ ਆ ਕੇ ਹਾਲ ਸੁਣਿਆ, ਉਹ ਬੀ ਉਦਾਸ ਹੋ ਕੇ ਟੁਰ ਗਿਆ। ਮਾਪਿਆਂ ਦੇ ਸਾਮ੍ਹਣੇ ਤਾਂ ਰੋਇਆ ਸੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜ ਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ। ਇਕ ਭਰਾ ਅੱਗੇ ਹੀ ਨਲੈਕ ਹੈ, ਇਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ। ਚਾਰ ਕੁ ਦਿਨ ਮਗਰੋਂ ਦੀ ਗੱਲ ਹੈ ਕਿ ਦੀਵਾਨ ਸਾਹਿਬ ਘਰ ਦੇ ​ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀਂ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖ਼ਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੋ ਡਰਾਇਆ ਗਿਆ; ਪਰ "ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ"। ਹੁਣ ਵਹੁਟੀ ਪੁੱਤ੍ਰ, ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੋ ਅੱਡ ਬੰਦ ਕੀਤੇ ਗਏ। ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ ਮੁੱਲਾਂ, ਮਸਖ਼ਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ! ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: 'ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈਂ ਅਜੇ ਬੀ ਸਮਝ ਤੇ ਛੱਡਿਆ ਜਾਵੇ!! ਸਿੰਘ—ਹੇ ਰਾਜ ਮਦ ਵਾਲਿਓ! ਜੋ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ,ਅੰਤ ਮਰੇਗਾ, ਮਰਨੇ ਦਿਓ। ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀ ਵਾਂਗ ਖੁੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪਰ ਕੁਝ ਤਰਸ ਕਰਦਾ ਹੈਪਰ ਹੈਂਸਿਆਰੇ ਜੱਲਾਦ ਨੇ ਸਿੰਘਜੀ ​ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫੇਰ ਉਪਟੀ, ਫੇਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਤੇ ਸੁਖਾਂ ਪਲੋ ਬਹਾਦਰ ਨੇ, ਜਿਸ ਨੇ ਕਦੇ ਓਇ ਨਹੀਂ ਸਹਾਰੀ ਸੀ; ਇਸ ਬਹਾਦਰੀ ਨਾਲ ਸਹਾਰਿਆ ਕਿ ਇਕ ਸਹਾਰਨ ਦੇ ਯਤਨ ਅਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿਤਾ ਸਿੰਘਣੀ ਇਸ ਕਸ਼ਟ ਨੂੰ ਦੇਖਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ ਹਰ ਕੋਟੜੇ ਦੇ ਵੱਜਿਆਂ ਕਲੇਜਾ ਉਭਰਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਅਰ ਕੰਨਾਂ ਵਿਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ! ਹੱਥ ਭੀ ਬੱਧੇ ਹੋਏ ਹਨ, ਕੰਨ ਕੌਣ ਹੁੰਦੇ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤਕ ਕੇ ਬੰਦ ਨਹੀਂ ਰਹਿੰਦੀਆਂ। ਸੰਗਮਰਮਰ ਪਰ ਕਣੀਆਂ ਪੈਣ ਵਾਂਗੂੰ ਗਲ੍ਹਾਂ ਪਰ ਹੰਝੂ ਵਗ ਰਹੇ ਹਨ; ਮਾਨੋ ਸਾਰੇ ਸਰੀਰ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚਲਿਆ ਹੈ। ਆਹ ਕੇਹੀ ਔਖੀ ਬਿਪਤਾ ਵਿਚ ਗ੍ਰਸੀ ਗਈ ਹੈ। ਭੁਜੰਗੀ ਵਲ ਦੇਖੋ, ਹਿਲਦੇ ਜਲ ਵਿਚ ਚੰਦ ਦੀ ਮੂਰਤੀ ਵਾਂਗ ਬਰ ਥਰ ਕੰਬ ਰਿਹਾ ਹੈ, ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਜਾਰੀ ਹੈ, ਅਰ ‘ਹੇ ਗੁਰੂ! ਪਿਤਾ ਦੀ ਰੱਖਿਆ ਕਰ' ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ, ਕਿ ਵਿਚਾਰੇ ਦੀ ਪਿੱਘੀ ਬੱਝ ਗਈ ਹੈ, ਸੰਘ ਬੈਠ ਗਿਆ ਹੈ, ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂੰ ਮੱਧਮ ਪੈ ਗਿਆ ਹੈ, ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿਚ ਰਤਾ ਤਰਸ ਨਹੀਂ ਪੈਂਦਾ, ਬੇਹੋਸ਼ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੁੰਹ ਵਿਚ ਪਾਣੀ ਚੋਇਆ ਗਿਆ। ਪਰ ਬੇਸੁਧੀ ਜੇਹੀ ਸੀ ਤੇਹੀ ਰਹੀ। ਇਸ ਤਰ੍ਹਾਂ, ਹੀ ਚੁਕਕੇ ਲੈਗਏ ਤੇ ਤਿੰਨੇ ਅਡੋ ਅੱਡ ਕੋਠੜੀਆਂ ਵਿਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿਚ ਪੁਠੇ ਦਾਉ ਬੇਹੋਸ਼ ਪਏ ਕੁਝ ਕੁਝ ਹੋਸ਼ ਵਿਚ ਆਏ; ਅੱਖਾਂ ਪੱਟ ਕੇ ਦੇਖਦੇ ਹਨ ਤਾਂ ਕੁਝ ਦਿੱਸਦਾ ਨਹੀਂ, ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ ​ਕੰਡ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਹੁੰਦੀ ਹੈ। ਪਾਸ ਕੋਈ ਅੜ੍ਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ ਮਾਂ ਦੇ ਰਾਮ ਤੋ ਲਾਲ! ਤੈਨੂੰ ਮਾਂ ਹਟਕ ਰਹੀ ਸੀ ਬੱਚਾ! ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ ਪ੍ਰੇਮ ਦਾ ਰਸਤਾ ਹੀ ਐਸਾ ਹੈ, ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖੱਲ ਤੱਕ ਉਧੇੜ ਦਿੱਤੀ ਹੈ। ਦੱਸ ਐਸ ਵੇਲੇ ਤੇਰਾ ਕੌਣ ਹੈ? ਠੀਕ ਹੈ, ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖਕੇ ਬਿਲਬਲਾ ਉਠੇ ਹਾਂ ਪਰ ਉਹਨਾਂ ਦੇ ਅੱਯਾਸੀ ਮਨ ਵਿਚ 'ਗੁਰੂ ਦੀ ਮੂਰਤਿ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ, ਅਰ ਦੁੱਖਾਂ ਤੇ ਪੀੜਾਂ ਵਲੋਂ ਹਟਾ ਕੇ ਮਨ ਨੂੰ ਆਪਣੀ ਵੱਲ ਖਿੱਚ ਰਹੀ ਹੈ ਪੀੜਾ ਭਰੋਸੇ ਨੂੰ ਢਿੱਲਿਆਂ ਨਹੀਂ ਕਰ ਰਹੀ, ਸਗੋਂ ਸੁਰਤ ਕੱਠੀ ਹੋ ਹੋ ਵਧੇਰੇ ਅੰਦਰ ਵਾਰ ਨੂੰ ਹੋ ਕੇ ਜੁੜਦੀ ਹੈ। ਹੁਣ ਕੁਝ ਕੁਝ ਅਵਾਜ਼ ਕੰਨੀਂ ਪੈਣ ਲੱਗ ਗਈ, ਬੂਹੇ ਦੇ ਖੜਕਣ ਦੀ ਆਵਾਜ਼ ਆਈ। ਪਲੋਪਲੀ ਵਿਚ ਬੂਹੇ ਖੁਲ੍ਹੇ ਅਰ ਇਕ ਲੰਮਾਂ ਜਵਾਨ ਸਿੱਧੇ ਦਾੜ੍ਹੇ ਵਾਲਾ; ਫਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। ਪੰਜ ਸੱਤ ਸੇਵਕ ਉਸ ਦੇ ਨਾਲ ਸਨ। ਮਸ਼ਾਲ ਬਲ ਰਹੀ ਸੀ। ਇਨ੍ਹਾਂ ਕੈਦੀਆਂ ਦਾ ਦਰੋਗਾ ਤੇ ਹੋਰ ਮੁਲਾਜ਼ਮ ਸਹਿਮੇ ਤੇ ਕੰਬਦੇ ਹੋਏ ਮਗਰ ਮਗਰ ਸਨ। ਸਿੰਘ ਜੀ ਦੀ ਦਸ਼ਾ ਵੇਖਕੇ ਉਹ ਭਲ਼ਾ ਪੁਰਖ ਅੱਖਾਂ ਵਿਚ ਜਲਭਰ ਲਿਆਇਆ ਅਰ ਦਰੋਗੇ ਵਲ ਤਕਕੇ ਬੋਲਿਆ:- 'ਕਾਫ਼ਰ ਮਲਊਨ;ਗਾਰਤ ਕਰੇ ਖ਼ੁਦਾ ਤੈਨੂੰ ਅਰ ਤੇਰੇ ਮਾਲਕ ਨੂੰ ! ਬੇਕਸਾਂ ਪੁਰ ਇਹ ਵਹਿਸ਼ੀਆਨਾ ਜ਼ੁਲਮ ! ਖ਼ੁਦਾ ਦੇ ਅੱਗੇ ਦਿਓਗੇ ਜਾਂ ਕੇ ਕੀ ਜਵਾਬ ? ਮੂੰਹ ਕਾਲਾ ਹੋਊ ਤੇਰਾ ਅਰ ਜਲੇਂਗਾ ਦੋਜ਼ਖ਼ ਦੀ ਅੱਗ ਵਿਚ। ਆਪਣੇ ਸੇਵਕ ਨੂੰ ਬੋਲਿਆ :-‘ਚਾਰਪਾਈ ਉਤੇ ਲਿਆਓ। ਝੱਟ ਮੰਜੀ ਹਾਜ਼ਰ ਹੋਈ, ਆਪ ਨੇ ਸਿੰਘ ਜੀ ਦੇ ਚਰਨ ਚੁੰਮੇ, ਅਰ ਫਰਨ ਫਰਨ ਰੋਂਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁਕ ਕੇ ਚਾਰਪਾਈ ਪੁ ਪੁਠਾ ਲਿਟਾਇਆ ਤੇ ਚੁਕਵਾ ਕੇ ਲੈ ਤੁਰੇ। ਦਰੋਗਾ ਕੁਝ ਉਜ਼ਰ ਕਰਨੇ ਲੱਗਾ ਕਿ ਹਾਕਮ ਦਾ ਹੁਕਮ ਨਹੀਂ ਮਿਲਿਆ, ਮੈਂ ਮਾਰਿਆ ​ਜਾਵਾਂਗਾ, ਤੁਸੀਂ ‘ਮੁਸਲਮਾਨ ਹੋ ਕੇ' ਇਹ ਕੀ ਕਰ ਰਹੇ ਹੋ? ਭਲਾ ਪੁਰਖ (ਲਾਲ ਅੱਖਾਂ ਕਰਕੇ)-‘ਚਲ ਦੂਰ ਹੋ ਨਾਮਾਕੂਲ ਮੁਸਲਮਾਨ ਹੋ ਕੇ ? ਕਿਆ ਮੁਸਲਮਾਨ ਨਾਮ ਜ਼ਾਲਮ ਦਾ ਹੈ? ਹੈਂ, ਮੁਸਲਮਾਨ ਨਾਮ ਖ਼ੁਦਾ ਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਨੀ ਨੌਅ ਇਨਸਾਨ ਨੂੰ ਖ਼ੁਦਾ ਦੇ ਜਾਣ ਕੇ ਪ੍ਯਾਰ ਕਰੋ। ਮੁਸਲਮਾਨ ਦਾ ਫ਼ਰਜ਼ ਇਨਸਾਫ਼ ਹੈ, ਰਹਿਮ ਹੈ, ਜ਼ੁਲਮ ਨਹੀਂ। ਇਉਂ ਕਹਿੰਦੇ ਇਹ ਮੁਸਲਮਾਨ ਫਕੀਰ ਜੀ ਸਿੰਘ ਜੀ ਨੂੰ ਲੈ ਕੇ ਪੱਤਰਾ ਹੋ ਗਏ! ਸ਼ੌਕ! ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵਹੁਟੀ ਤੇ ਪੁੱਤਰ ਨਾਲ ਦੀਆਂ ਹੀ ਕੋਠੜੀਆਂ ਵਿਚ ਤੜਫ ਰਹੇ ਸਨ। ਇਸ ਭਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਛ ਵਾਟ ਤੇ ਸੀ,ਇਕ ਬਨ ਵਿਚ ਕੁਟੀਆ ਪਾ ਕੇ ਰਹਿੰਦੇ ਸਨ। ਜ਼ਾਤ ਦੇ ਇਹ ਸੱਯਦ ਸਨ ਤੇ ਅੱਲਾ ਵਾਲੇ ਫ਼ਕੀਰ ਸਨ। ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਅਰ ਉਨ੍ਹਾਂ ਦੀ ਕਿਰਪਾ ਕਰਕੇ ਹੀ ਇਹ ਫ਼ਕੀਰੀ ਪ੍ਰਾਪਤ ਹੋਏ ਸੇ। ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੋ ਗਏ। ਵੈਰਾਗੀ ਹੋ ਕੇ ਆਪ ਨੇ ਇਥੇ ਬਨ ਵਿਚ ਡੇਰਾ ਕੀਤਾ ਤੇ ਤਪੱਸਿਆ ਕਰਦੇ ਰਹੇ। ਇਨ੍ਹਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ ਲੋਕ ਡਰਦੇ ਸਨ। ਕੀ ਹਾਕਮ ਕੀ ਪਿਆਦਾ ਕੋਈ ਚੂੰ ਨਹੀਂ ਸੀ ਕਰ ਸਕਦਾ। ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖਬਰ ਪਹੁੰਚੀ ਤਦ ਦੌੜੇ ਆਏ ਔਰ ਕਿਸੇ ਦੀ ਪਰਵਾਹ ਨਾ ਕਰਕੇ ਉਨ੍ਹਾਂ ਨੂੰ ਮੱਲੋਮੱਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ ਸਨ। ਸਾਬਰ ਸ਼ਾਹ ਵਰਗੇ ਸੱਯਦ ਮੌਜੂਦ ਸਨ ਜੋ ਪੁੱਜਕੇ ਨੇਕੀ ਕਰਦੇ ਸਨ। ਸੱਯਦ ਸਾਹਿਬ ਜਦੋਂ ਬਿਜੈ ਸਿੰਘ ਨੂੰ ਲੈ ਕੇ ਘਰ ਅੱਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ, ਅਰ ਕਲੇਜੇ ਐਸੀ ਧੂਹ ਪਈ ਕਿ ਢੇਰ ਚਿਰ ਤੱਕ ਰੋਏ। ਅਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਨ੍ਹਾਂ ਨੂੰ ਉਨ੍ਹਾਂ ਦਾ ਰੂਪ ਜਾਣ ਕੇ ਖ਼ਿਦਮਤ ਕਰਨ ਲੱਗੇ। ਅਰ ਐਸੀ ​ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ ਨੌ-ਬਰ-ਨੌ ਹੋ ਗਏ । ਉਧਰ ਦਾ ਹਾਲ ਸੁਣੋ-ਹਾਕਮ ਨੂੰ ਜਦ ਖ਼ਬਰ ਹੋਈ ਸਾਬਰ ਸ਼ਾਹ ਜੀ ਸਿੰਘ ਜੀ ਨੂੰ ਕੱਢ ਲਿਗਏ ਹਨ, ਤਦ ਸੱਪ ਵਾਂਙੂ ਵੱਲ ਖਾ ਕੇ ਰਹਿ ਗਿਆ। ਬਤੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫਕੀਰ ਦਾ ਡਰ ਇੱਛਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੌਰ ਤੇ ਵਰਿਆਮ ਸਿੰਘ ਨੂੰ ਮਹਿਲੀਂ ਲੈ ਗਿਆ ਅਰ ਉਨ੍ਹਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਏਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇਕ ਨਾ ਮੰਨੀ। ਇਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਅਰ ਮੁੰਡੇ ਨੂੰ ਬੀ . ਹਲਕੇ ਹਲਕੇ ਕੋਟੜੇ ਮਰਵਾਏ। ਉੱਧਰ ਸਾਬਰ : ਸ਼ਾਹ ਜੀ ਨੂੰ ਸਿੰਘ ਹੁਰਾਂ ਤੋਂ ਪੁੱਤਰ ਤੇ ਵਹੁਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਨ੍ਹਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫ਼ਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਉ ਬੀ ਸੋਚਦੇ ਸਨ, ਪਰ ਲੱਝਦਾ ਨਹੀਂ ਸੀ। ਕਿਉਂਕਿ ਭਾਵੇਂ ਫ਼ਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹੱਲ ਵਿਚ ਜਾ ਕੇ ਬਹੁਤ ਵੱਜ ਵਜਾ ਕੇ ਹੱਥ ਪਾਉਣੋਂ ਫ਼ਕੀਰ ਹੁਰੀਂ ਵੀ ਰੁਕ ਰਹੇ ਸਨ : ਕਈ ਦਿਨ ਫ਼ਕੀਰ ਨੇ ਸੋਚਾਂ ਦੇ ਘੋੜੇ ਦੁੜਾਏ; ਛੇਕੜ ਇਹ ਸੋਚ ਕੇ ਕਿ ਮਹਿਲ ਵਿਚ ਚੱਲ ਹੀ ਵੜੀਏ ' ਤੇ ਅਚਾਨਕ ਜਾ ਕੇ ਉਨ੍ਹਾਂ ਨੂੰ ਵੀ ਛੁਡਾ ਲਿਆਈਏ, ਜੋ ਹੋਊ ਸੋ ਦੇਖੀ ਜਾਊ, ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿਚ ਵੜੇ ਸਨ ਤਦ ਉਪਰੋਂ ਆਪਣੀ ਕੋਠੜੀ ਵਿਚੋਂ ਸਿੰਘਣੀ ਤੇ ਭੁਜੰਗੀ ਨੇ ਬਿਜੈ ਸਿੰਘ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ, ਸਭ ਦੁਖੜੇ ਭੁੱਲ ਗਏ। ਸ਼ੁਕਰ ਹੈ ਕਰਤਾਰ ਦਾ ਕਿ ਸਿੰਘ ਜੀ ਸਹੀ ਸਲਾਮਤ ਨਜ਼ਰ ਆਏ ਪਰ ਅਫ਼ਸੋਸ ! ਮੇਲ ਹੋਣ ਦੀ ਥਾਂ ਲੰਮਾ ਵਿਛੋੜਾ ਪੈ ਗਿਆ। ਫ਼ਕੀਰ ਜੀ ਅਜੇ ਪੌੜੀਆਂ ਵਿਚ ਹੀ ਸਨ ਕਿ ਹਾਕਮ ਨੇ ਉਤੋਂ ਪਤਾ ਪਾ ਕੇ ਉਨ੍ਹਾਂ ਨੂੰ ਝੱਟ ਦੂਸਰੇ ਰਸਤਿਉਂ ਬਾਹਰ ਕੱਢ ਦਿੱਤਾ ਤੇ ਹੁਕਮ ਦਿੱਤਾ ਕਿ ਸਵਾਰਾਂ ਦਾ ਦਸਤਾ ਨਾਲ ਕਰਕੇ ਲਾਹੌਰ ਤੌਰ ਦਿਓ। ਆਪ ਹੇਠਾਂ ​Page 78 ਦੀਵਾਨਣੀ—ਹਾਂ ਤੁਸੀਂ ਹੀ ਬਹੁੜ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ! ਮਿਸਰ-ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ ਅਜੇ ਵੇਲਾ ਹੈ ਭਲਾ ਜੇ ਸਮਝ ਜਾਏ। ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫੇਰ ਉਸ ਨੂੰ ਸਮਝਾਏ ਤੇ ਵੀ ਅਸਰ ਨਹੀਂ ਹੋਣਾ। ਦੀਵਾਨ-ਮਿਸਰ ਜੀ! ਸਭ ਨੌਕਰ ਆਪ ਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਹੋਸ਼ ਟਿਕਾਣੇ ਨਹੀਂ। ਮਿਸਰ ਜੀ ਉਠੇ ਅਰ ਉਸੇ ਵੇਲੇ ਘਰ ਦੇ ਇਤਬਾਰੀ ਆਦਮੀ ਏਹ ਸੁਨੇਹਾ ਦੇ ਕੇ ਤੋਰੇ ਕਿ ਦੀਵਾਨ ਸਾਹਿਬ ਸਖ਼ਤ ਬੀਮਾਰ ਹਨ ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਅੱਪੜੇ। ਪੰਡਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ। ਦੀਵਾਨਣੀ ਨੇ ਕੁੱਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਅਰ ਪੈਰਾਂ ਤੇ ਡਿਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇਕ ਵਾਰੀ ਪਹੁੰਚ ਪਵੇ। ਸਾਰੇ ਟੱਬਰ ਨੂੰ ਪਿਆਰ ਦਿਲਾਸੇ ਦੇ ਕੇ ਪੰਡਤ ਜੀ ਤਾਂ ਘਰ ਨੂੰ ਵਿਦਾ ਹੋਏ ਤੇ ਮਗਰੋਂ ਦੀਵਾਨ ਦੇ ਵੱਡੇ ਪੁਤ੍ਰ ਨੇ ਆ ਕੇ ਹਾਲ ਸੁਣਿਆ, ਉਹ ਬੀ ਉਦਾਸ ਹੋ ਕੇ ਟੁਰ ਗਿਆ। ਮਾਪਿਆਂ ਦੇ ਸਾਮ੍ਹਣੇ ਤਾਂ ਰੋਇਆ ਸੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜ ਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ। ਇਕ ਭਰਾ ਅੱਗੇ ਹੀ ਨਲੈਕ ਹੈ, ਇਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ। ਚਾਰ ਕੁ ਦਿਨ ਮਗਰੋਂ ਦੀ ਗੱਲ ਹੈ ਕਿ ਦੀਵਾਨ ਸਾਹਿਬ ਘਰ ਦੇ ​ਵਿਹੜੇ ਵਿਚ ਪਰਵਾਰ ਸਮੇਤ ਬੈਠੇ ਹੋਏ ਸਨ, ਆਪ ਇਸ ਵਿਹੜੇ ਵਿਚ ਆਪਣੇ ਪ੍ਰਵਾਰ ਦੇ ਗੱਭੇ ਬੈਠੇ ਹੋਏ ਐਸੇ ਭਾਸਦੇ ਸਨ, ਜਿਵੇਂ ਗ੍ਰਹਿਣਿਆਂ ਹੋਇਆ ਚੰਦ੍ਰਮਾ ਬੱਦਲਾਂ ਹੇਠ ਆਏ ਹੋਏ ਤਾਰਾ ਮੰਡਲ ਦੇ ਵਿਚਕਾਰ ਹੋਵੇ। ਸਭਨਾਂ ਦੇ ਦਿਲ ਰਾਮ ਲਾਲ ਦੇ ਸਿੱਖ ਹੋ ਜਾਣ ਕਰਕੇ ਅਜਿਹੇ ਕੁਮਲਾ ਗਏ ਸਨ ਜਿਵੇਂ ਕੱਕਰ ਪਏ ਤੇ ਕੌਲ ਫੁੱਲ। ਤਿੰਨ ਦਿਨ ਕਲੇਜੇ ਮੁੱਠਾਂ ਵਿਚ ਲੀਤਿਆਂ ਸੁੱਖਣਾਂ ਸੁੱਖਦਿਆਂ ਬੀਤੇ ਸਨ। ਪਲ ਪਲ ਵਿਚ ਭੈ ਉਠਦਾ ਸੀ ਕਿ ਹੁਣ ਬੀ ਨਵਾਬ ਸਾਹਿਬ ਪਾਸ, ਕੋਈ ਚੁਗਲੀ ਨਾ ਵੱਟ ਵੇਵੇ। ਦੀਵਾਨ ਸਾਹਿਬ ਬੀਮਾਰੀ ਦਾ ਬਹਾਨਾ ਬਣਾ ਕੇ ਹੀ ਨਹੀਂ ਸਨ ਨਿਕਲੇ। ਰਾਮ ਲਾਲੇ ਦੀ ਮਾਂ ਦਾ ਹਿਰਦਾ ਦੀਵਾਨ ਨਾਲੋਂ ਅਧਿਕ ਦੁਖੀ ਸੀ। ਇਕ ਤਾਂ ਰਾਮ ਲਾਲ ਛੋਟਾ ਪੁੱਤਰ ਹੋਣ ਕਰਕੇ ਸਭ ਨਾਲੋਂ ਪਿਆਰਾ ਸੀ। ਦੂਸਰੇ ਇਸ ਦੀ ਵਹੁਟੀ, ਜੋ ਇਕ ਸਹਿਜਧਾਰੀ ਸਿੱਖ ਦੀ ਧੀ ਤੇ ਗੁਰਬਾਣੀ ਦੀ ਪਿਆਰੀ ਸੀ, ਸੱਸ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ। ਜਿਥੇ ਹੋਰ ਨੂੰਹਾਂ ਸੱਮ ਨਾਲ ਉਪਰਲਾ ਢੰਗ ਨਿਬਾਹੁੰਦੀਆਂ ਸਨ, ਉਥੇ ਇਹ ਸੱਸ ਨੂੰ ਮਾਵਾਂ ਨਾਲੋਂ ਵਧੀਕ ਪਿਆਰ ਕਰਦੀ ਸੀ, ਇਨ੍ਹਾਂ ਕਾਰਨਾਂ ਕਰ ਕੇ ਰਾਮ ਲਾਲ ਵਹੁਟੀ ਸਮੇਤ ਮਾਂ ਨੂੰ ਸਾਰੇ ਟੱਬਰ ਨਾਲੋਂ ਵਧੀਕ ਪਿਆਰਾ ਸੀ। ਇਸ ਵੇਲੇ ਦੀਵਾਨ ਸਾਹਿਬ ਤਾਂ ਬੈਠੇ ਬੈਠੇ ਤਕੀਏ ਤੇ ਸਿਰ ਰੱਖ ਕੇ ਕੁਝ ਨੀਂਦ ਵਿਚ ਗੁੱਟ ਹੋ ਗਏ, ਓਧਰੋਂ ਰਾਮ ਲਾਲ ਉਸਦੀ ਵਹੁਟੀ ਤੇ ਪੋਤਰਾ ਆ ਪਹੁੰਚੇ। ਰਾਮ ਲਾਲ ਪਿਤਾ ਨੂੰ ਸੁਸਤੀ ਵਿਚ ਅੱਖਾਂ ਮੀਟ ਕੇ ਲੇਟਿਆ ਹੋਇਆ ਦੇਖ ਕੇ ਅੱਗੇ ਵਧਿਆ, ਆਹਟ ਪਾ ਕੇ ਦੀਵਾਨ ਦੀਆਂ ਅੱਖਾਂ ਖੁਲ੍ਹ ਗਈਆਂ। ਪੁਤ੍ਰ ਦਾ ਰੂਪ ਰੰਗ ਵੇਖ ਕੇ ਕਲੇਜੇ ਨੂੰ ਅੱਗ ਲੱਗ ਗਈ। ਕਿਥੇ ਉਹ ਪਤਲਾ ਸੁਕੜੀ ਰਾਮ ਲਾਲ, ਕਿਥੇ ਇਹ ਬਲੀ ਸ਼ੇਰ ਰੂਪ ਸਿੰਘ ਬਹਾਦਰ, ਸੱਚ ਮੁੱਚ ਕਾਂਇਆਂ ਪਲਟੇ ਹੋ ਗਈ, ਸਰੀਰ ਦੀ ਮੋਟਾਈ ਤੇ ਚਿਹਰੇ ਦੇ ਪ੍ਰਤਾਪ ਕਰ ਕੇ ਤਾਂ ਪਛਾੜਾ ਨਾ ਗਿਆ ਪਰ ਉਸ ਦੀਆਂ ਗਰੀਬੀ ਨਾਲ ਪੂਰਤ ਅੱਖਾਂ ਨੇ ਦੀਵਾਨ ਨੂੰ ਪਤਾ ਦੇ ਦਿੱਤਾ ਕਿ ਇਹੋ ਨਲੈਕ ਪੁੱਤਰ ਹੈ, ਜਿਸ ਨੇ ਸਿੱਖ ਬਣ ਕੇ ਸਾਰੇ ਟੱਬਰ ਨੂੰ ​ਖ਼ਤਰੇ ਵਿਚ ਪਾਯਾ ਹੈ। ਮੋਹ ਦਾ ਜੋਸ਼ ਉਠਣ ਦੀ ਥਾਂ ਕ੍ਰੋਧ ਨੇ ਦੀਵਾਨ ਜੀ ਦੇ ਸਿਰ ਚੜ੍ਹ ਕੇ ਇਉਂ ਬੁਲਾਇਆ:-‘ਦੁਸ਼ਟਾ! ਨਿੱਜ ਜੰਮਦੋਂ, ਔਤ ਮਰ ਜਾਂਦੀ ਤੇਰੀ ਮਾਂ ਜਾਂ ਤੇਰੇ ਹੋਣ ਤੋਂ ਪਹਿਲਾਂ ਮਰ ਜਾਂਦਾ ਮੈਂ ਐਸ ਉਮਰਾ ਵਿਚ ਮੈਨੂੰ ਇਹ ਸੱਲ ਦਿਖਾਇਆ ਹਈ।ਤੇਰਾ ਸੱਯਾਨਾਸ!’ ਦੀਵਾਨ ਜੀ ਨੇ ਅਜੇ ਖ਼ਬਰ ਨਹੀਂ ਕਿੰਨਾ ਕੁ ਜ਼ਹਿਰ ਉਗਲਨਾ ਸੀ ਕਿ ਅਚਾਨਕ ਨਵਾਬ ਸਾਹਿਬ ਦਾ ਸੱਦਾ ਆ ਗਿਆ। ਬੜੀ ਛੇਤੀ ਉਠੇ ਦੀਵਾਨਖਾਨੇ ਵਿਚ ਜਾ ਕੇ ਕਪੜੇ ਪਹਿਨ ਕੇ ਨਵਾਬ ਸਾਹਿਬ ਵਲ ਗਏ। ਏਧਰ ਮਮਤਾ ਦੀ ਮਾਰੀ ਮਾਂ ਨੇ ਉਠਕੇ ਪੁੱਤਰ ਨੂੰ ਗਲ ਲਾਇਆ ਅਰ ਛਾਤੀ ਨਾਲ ਸਿਰ ਲਾ ਕੇ ਬਹਿ ਗਈ ਤੇ ਫੁੱਟ ਫੁੱਟ ਕੇ ਰੋਈ। ਭੈਣਾਂ ਬੀ ਆ ਚੰਬੜੀਆਂ ਤੇ ਰੋਣ ਲਗ ਪਈਆਂ। ਸਿੰਘ ਹੁਰਾਂ ਦੇ ਹਿਰਦੇ ਵਿਚ ਜਿਥੇ ਪਿਉ ਦੇ ਗੁੱਸੇ ਦਾ ਕੋਈ ਅਸਰ ਨਾ ਸੀ ਹੋਇਆ ਉਥੇ ਮਾਤਾ ਤੇ ਭੈਣ ਭਰਾਵਾਂ ਦਾ ਪਿਆਰ ਪੂਰੇ ਜ਼ੋਰ ਨਾਲ ਅਸਰ ਕਰਦਾ ਸੀ, ਪਰ ਸੱਚੇ ਧਰਮ ਨਾਲ ਪੂਰਤ ਹਿਰਦੇ ਵਿਚ ਇਸ ਮੋਹ ਦੇ ਨੇ ਠੱਗ ਜਾਦੂ ਲੈਣ ਵਾਲਾ ਅਸਰ ਨ ਪੈਦਾ ਕੀਤਾ। ਕੁਛ ਚਿਰ ਮਗਰੋਂ ਪੁੱਛਣ ਲੱਗੇ, ‘ਮਾਂ ਜੀ! ਤੁਸੀਂ ਕਿਉਂ ਵਿਰਲਾਪ ਕਰਦੇ ਹੋ? ਮਾਂ-ਨਹੀਂ ਕਾਕਾ! ਉੱਤਮ ਗੱਲ ਹੈ,ਜੋ ਗੁਣ ਤੇਰੇ ਵਿਚ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪੈ ਗਏ ਹਨ ਉਹ ਸਾਰੇ ਟੱਬਰ ਵਿੱਚੋਂ ਕਿਸੇ ਵਿਚ ਭੀ ਨਹੀਂ ਹਨ। ਤੂੰ ਜਦ ਪਾਠ ਕਰਦਾ ਹੁੰਦਾ ਸੈਂ ਤਾਂ ਮੇਰੇ ਮਨ ਨੂੰ ਬੜਾ ਪਿਆਰਾ ਲੱਗਦਾ ਸੈਂ। ਮੈਂ ਤਾਂ ਜਾਣਦੀ ਹਾਂ ਕਿ ਇਸ ਘਰ ਵਿਚ ਜੋ ਭਾਗ ਹੈ ਤੇਰੇ ਹੀ ਚਰਨਾਂ ਦੀ ਖ਼ੈਰ ਖ਼ਰੋਤ ਹੈ। ਜਿਸ ਦਿਨ ਦਾ ਤੂੰ ਜੰਮਿਆ ਹੈਂ ਉਸ ਦਿਨ ਦੀ ਚਹਿਲ ਪਹਿਲ ਹੈ ਤੇ (ਇਹ ਕਹਿ ਕੇ ਨੂੰਹ ਨੂੰ ਗਲ ਲਾ ਲਿਆ) ਜਿਸ ਦਿਨ ਦੀ ਇਹ ਪਿਆਰੀ ਸੁਘੜ ਸਾਡੇ ਘਰ ਆਈ ਹੈ ​ਤਦ ਦੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋ ਗਏ ਹਾਂ (ਫਿਰ ਪੋਤਰੇ ਨੂੰ ਗੋਦੀ ਵਿਚ ਲੈ ਕੇ ਤੇ ਪਿਆਰ ਕਰਕੇ) ਤੇ ਐਸ ਲਾਲ ਨੇ ਤਾਂ ਨਿਹਾਲ ਹੀ ਕਰ ਦਿੱਤਾ ਹੈ। ਮਾਂ-ਬੱਚਾ! ਸਮਾਂ ਵੇਖਕੇ ਤੁਰਨਾ ਲੋੜੀਏ। ਇਕ ਵੇਰ ਇਕ ਸ਼ੇਰ ਨੇ ਬਘਿਆੜ ਨੂੰ ਪੁੱਛਿਆ ਸੀ ਕਿ ਭਾਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਕਿ ਨਹੀਂ?’ ਬਘਿਆੜ ਨੇ ਕਿਹਾ ਕਿ ‘ਹਾਂ ਮਹਾਰਾਜ!’ ਸ਼ੇਰ ਨੇ ਉਸਨੂੰ ਘੁਰਕ ਕੇ ਕਿਹਾ ‘ਹੇ ਦੁਸ਼ਟ! ਪਾਤਸ਼ਾਹ ਨੂੰ ਐਸੇ ਵਾਕ ਬੋਲਦਾ ਹੈਂ?’ ਅਰ ਹੱਲਾ ਕਰਕੇ ਉਸ ਨੂੰ ਮਾਰ ਸਿੱਟਿਆ, ਫੇਰ ਇਕ ਖੋਤੇ ਨੂੰ ਪੁੱਛਣ ਲੱਗਾ: ‘ਕਿਉਂ ਬਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈਂ’? ਖੋਤੇ ਨੇ ਕਿਹਾ: ‘ਹਰੇ ਹਰੇ ਮਹਾਰਾਜ! ਆਪਦੇ ਮੂੰਹੋਂ ਤਾਂ ਖੁਸ਼ਬੋ ਆਉਂਦੀ ਹੈ।’ ਸ਼ੇਰ ਨੇ ਕਿਹਾ: ‘ਓ ਗਧੇ! ਸਾਡੇ ਪਾਤਸ਼ਾਹਾਂ ਦੇ ਸਾਹਮਣੇ ਝੂਠ ਬੋਲਦਾ ਹੈਂ, ਜਿੰਦ ਨਹੀਂ ਲੋੜੀਂਦੀ?’ ਇਹ ਕਹਿਕੇ ਉਸ ਨੂੰ ਵੀ ਚਿੱਤ ਕਰ ਦਿੱਤਾ। ਫੇਰ ਲੂੰਬੜੀ ਦੀ ਵਾਰੀ ਆਈ, ਉਸ ਨੂੰ ਭੀ ਸ਼ੇਰ ਨੇ ਇਹ ਗੱਲ ਪੁੱਛੀ। ਲੂੰਬੜੀ ਬੋਲੀ ਮਹਾਰਾਜ! ਜਗਤ ਦੇ ਸਿਰਤਾਜ। ਮੈਨੂੰ ਕੁਛ ਦਿਨ ਤੋਂ ਰੇਜ਼ਸ਼ ਹੋ ਗਈ ਹੈ, ਨਿੱਛਾਂ ਤੇ ਨਜ਼ਲੇ ਨਾਲ ਨੱਕ ਪੱਕ ਗਿਆ ਹੈ ਮੈਨੂੰ ਮੁਸ਼ਕ ਨਹੀਂ ਆਉਂਦੀ ਜੇਕਰ ਕੁਝ ਬੀ ਮਗਜ਼ ਠੀਕ ਹੁੰਦਾ ਤਾਂ ਜ਼ਰੂਰ ਦੱਸ ਦੇਂਦੀ।’ ਸ਼ੇਰ ਨੇ ਹੱਸ ਕੇ ਕਿਹਾ। ‘ਤੈਨੂੰ ਇਹ ਅਕਲ ਕਿਨ੍ਹੇ ਦੱਸੀ ਹੈ।’ ਉਹ ਬੋਲੀ ਕਿ ਔਹਨਾਂ (ਬਘਿਆੜ ਤੇ ਖੋਤੇ ਵੱਲ ਸੈਨਤ ਕਰ ਕੇ) ਲੋਥਾਂ ਨੇ ਸਿਖਾਈ ਹੈ’। ਸੋ ਬੱਚਾ! ਇਹੋ ਗੱਲ ਆ ਬਣੀ ਹੈ। ਸਿੱਖ ਤਾਂ ਤੁਰਕ ਰਾਜਿਆਂ ਨਾਲ ਸੱਚ ਧਰਮ ਵਰਤਦੇ ਹਨ ਸੋ ਬੀ ਮੂੰਹ ਦੀ ਖਾਂਦੇ ਹਨ ਤੇ ਜਿਹੜੇ ਹਿੰਦੂ ‘ਖ਼ੁਸ਼ਾਮਦ’ ਕਰਦੇ ਹਨ ਉਹ ਬੀ ਪਿਛੇ ਗਿੱਚੀ ਪਰਨੇ ਡਿੱਗਦੇ ਹਨ, ਪਰ ਤੇਰੇ ਪਿਤਾ ਵਰਗੇ ਦਾਨੇ ਵਿਚ ਵਿਚਾਲੇ ਤੁਰ ਕੇ, ਸੁਖੀ ਰਹਿੰਦੇ ਹਨ। ਪੁਤ੍ਰ-ਮਾਤਾ ਜੀ! ਆਪ ਦਾ ਕਹਿਣਾ ਭਾਰੇ ਦਨਾਵਾਂ ਵਰਗਾ ਹੈ; ਅਰ ਅਕਲ ਇਹੋ ਸਲਾਹ ਦਿੰਦੀ ਹੈ ਪ੍ਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ ਮਾਂ-ਬੱਚਾ! ਆਹ ਜਿਹੜੇ ਕੇਸ ਰੱਖ ਲਏ ਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ। ਤੈਂ ਸੁਣਿਆ ਨਹੀਂ ਕਿ ਇਕ ਵਾਰੀ ਇਕ ਨਵੇਂ ਬੀਜੇ ਖੇਤ ਵਿਚ ਕਈ ਪੰਛੀ ਚੁਗ ਚੁਗ ਖਾ ਰਹੇ ਸਨ, ਕ੍ਰਿਸਾਨ ਨੇ ਓਹ ਸਾਰੇ ਫੜ ਲਏ। ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ, ਤਦ ਇਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ, ਨਾ ਤੋਤਾ, ਨਾ ਮੈਂ ਖੇਤਾਂ ਦੇ ਬੀਜ ਚੁਗਣ ਵਾਲਾ ਪੰਛੀ, ਮੈਂ ਤਾਂ ਗਰੀਬ ਸਾਰਸ ਹਾਂ, ਮੇਰਾ ਭੋਜਨ ਜਲ ਵਿਚ ਹੁੰਦਾ ਹੈ, ਮੈਂ ਤਾਂ ਇਨ੍ਹਾਂ ਪੰਛੀਆਂ ਨਾਲ ਐਵੇਂ ਖੇਡ ਰਿਹਾ ਸਾਂ। ਕ੍ਰਿਸਾਨ ਨੇ ਕਿਹਾ ‘ਤੂੰ ਸੱਚ ਕਹਿੰਦਾ ਹੈਂ ਪਰ ਇਨ੍ਹਾਂ ਦੀ ਸੰਗਤ ਵਿਚ ਵੜਨ ਕਰਕੇ ਮੈਂ ਤੈਨੂੰ ਬੀ ਚੋਰ ਹੀ ਸਮਝਦਾ ਹਾਂ। ਸੋ ਬੱਚਾ! ਤੁਰਕ ਹਾਕਮ ਤਾਂ ਉਸ ਕ੍ਰਿਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ। ਤੂੰ ਦੱਸ ਖਾਂ, ਸਦਕੇ ਜਾਈਏ ਅੰਬਰਸਰ ਦੇ, ਭਾਈ ਮਨੀ ਸਿੰਘ ਹੁਰਾਂ ਤੁਰਕਾਂ ਦਾ ਕੀ ਲੀਤਾ ਸੀ? ਐਸੇ ਸਮਦ੍ਰਿਸ਼ਟੇ ਕਿੱਥੇ ਮਿਲਦੇ ਹਨ, ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇਕ ਨਜ਼ਰ ਦੇਖਦੇ ਸਨ, ਫੇਰ ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ? ਤਿਵੇਂ ਬੱਚਾ! ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ ਕੀ ਵਰਤੇ? ਘਰ ਵਿਚ ਜਦ ਤੂੰ ਸਭੂ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੈਂ, ਕੌਣ ਤੈਨੂੰ ਹਟਕਦਾ ਸੀ? ‘ਢੱਕੀ ਰਿੱਝੇ ਕੋਈ ਨ ਬੁੱਝੇ’ ਵਾਲੀ ਗੱਲ ਤੁਰੀ ਜਾਂਦੀ ਸੀ। ਨੱਚਣ ਲੱਗੀ ਤਾਂ ਘੁੰਡ ਕੇਹਾ? ਮਾਤਾ ਜੀ! (ਲੰਮਾ ਹਾਹੁਕਾ ਲੈਕੇ) ਮੇਰੇ ਹਿਰਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਰਈ ਹੈ, ਰੋਮ ਰੋਮ ਵਿਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਨ੍ਹਾਂ ਦਾ ਸ਼ਬਦ ਸੁਣਾਈ ਦੇਂਦਾ ਹੈ। ਉਹ ਪਿਆਰਾ ਸੁੰਦਰ ਤੇ ਤੇਜੱਸ੍ਵੀ ਚਿਹਰਾ ਹਰ ਪੱਤੇ, ਹਰ ਫੁੱਲ, ਹਰ ਰੰਗ ਵਿਚੋਂ ਚਮਕਦਾ ਦਿੱਸਦਾ ਤੇ ਮੈਨੂੰ ​ਆਪਣੀ ਵੱਲ ਖਿਚਦਾ ਹੈ। ਮੇਰਾ ਆਪਣਾ ਆਪ ਮੇਰੇ ਵੱਸ ਨਹੀਂ ਮੈਂ ਸਿੱਖ ਹੋਣ ਕਰਕੇ ਸੰਸਾਰਕ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਤੁਹਾਡੇ ਸੰਤਾਪ ਤੇ ਪਿਤਾ ਜੀ ਦੀ ਮੁਸ਼ਕਲ ਨੂੰ ਭੀ ਸਮਝਦਾ ਹਾਂ। ਪਰ ਹਾਇ ਕੀ ਕਰਾਂ? ਪਿਆਰੇ ਦਾ ਪਿਆਰ ਘੁੰਮਣ ਘੇਰ ਵਿਚ ਵਸੇ ਜੀਵ ਵਾਂਗੂ ਮੈਨੂੰ ਆਪਣੀ ਕਲਾਈ ਵਿੱਚੋਂ ਨਿਕਲਣ ਨਹੀਂ ਦਿੰਦਾ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਮੈਨੂੰ ਅੰਗ ਸੰਗ ਦਿੱਸਦੇ ਹਨ। ਮਾਂ ਜੀ: ਮਾਂ (ਹਾਹੁਕਾ ਲੈ ਕੇ)-ਬੱਚਾ ਬੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ ਸੋ ਘਰ ਦੇ ਕੰਮੋਂ ਗਈਆਂ; ਪਰ ਫੇਰ ਬੀ ਐਸਾ ਕੰਮ ਕਰੀਏ ਕਿ ਸੱਪ ਬੀ ਮਰ ਜਾਏ ਤੇ ਲਾਠੀ ਬੀ ਬਚ ਜਾਏ। ਪੁੱਤ੍ਰ-ਮਾਂ ਜੀ! ਦੱਸੋ, ਜ਼ਰੂਰ ਐਸੀ ਗੱਲ ਦੱਸੋ ਕਿ ਮੇਰੀ ਸਿੱਖੀ ਬੀ ਕੇਸਾਂ ਸ੍ਵਾਸਾਂ ਨਾਲ ਨਿਭ ਜਾਏ ਤੇ ਆਪ ਬੀ ਔਖੋ ਨਾ ਹੋਵੇ। ਮਾਂ-ਬੱਚਾ ਕੇਸ ਛੱਡ ਦੇਹ, ਸਿੱਖਾਂ ਦੀ ਸੰਗਤ ਛੱਡ ਦੇਹ, ਸ਼ਕਲ ਪਿਤਾ ਵਾਲੀ ਰੱਖ; ਚਿਤੋਂ ਜੋ ਤੈਨੂੰ ਭਾਵੇ ਸੋ ਕਰ ਤੇ ਘਰ ਬੈਠਾ ਰਹੁ। ਪੁੱਤ੍ਰ-ਮਾਂ ਜੀ! ਤੁਸਾਂ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੈ। ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵਾਂ? ਕੇਸ ! ਪਿਆਰੇ ਕੇਸ ! ਜਿੰਦੋਂ ਪਿਆਰੇ ਕੇਸ ! ਤਿਆਗਾਂ ? ਗੁਰੂ ਕਾ ਤਾਜ ਬਖ਼ਸ਼ਿਆ ਭੋਇੰ ਤੇ ਪਟਕਾਂ ? ਪਿਆਰੇ ਦੀ ਨਿਸ਼ਾਨੀ; ਪਿਆਰੇ ਦੀ ਪ੍ਰੇਮ-ਭਰੀ ਯਾਦ ਸੱਟ ਦਿਆਂ ? ਹਾਇ ! ਮੌਤ *ਰਾਮ ਲਾਲ ਦਾ ਇਹ ਭਾਵ ਸੀ: (ਕਲਗੀਆਂ ਵਾਲੇ ਦਾ) ਮੁਖੜਾ ਚੰਦ (ਵਰਗਾ) ਨੈਣ ਕਮਲਾਂ (ਵਰਗੇ ਹਨ) ਜੋ ਸੁਰਮੇ (ਨਾਲ) ਸ਼ਯਾਮ (ਰੰਗ ਦੀ ਮੌਜ ਦੇ ਰਹੇ) ਐਸੀ ਸੁਹਣੀ ਤੱਕਣੀ ਤੱਕ ਰਹੇ (ਕਿ) ਮਨ ਨੂੰ ਮੋਹ ਰਹੇ ਹਨ, (ਉਸ ਪਿਆਰੇ ਦੇ) ਭੇਦ ਵਿਚ ਮੈਂ ਮਗਨ ਹੋ ਰਿਹਾ ਹਾਂ। ਐਸੀ ਮਗਨਤਾ ਹੈ ਕਿ ਕੋਈ ਟੋਟੇ ਟੋਟੇ ਕਰ ਦੇਵੇ ਤਾਂ ਉਹ ਹਾਰੇਗਾ (ਮੈਨੂੰ ਸਰੀਰ ਕਟੀਣ ਦਾ ਪਤਾ ਵੀ ਨਹੀਂ ਲਗੇਗਾ)। ਅਥਵਾ- (ਆਪਣਾ ਆਪ) ਟੁਕੜੇ ਟੁਕੜੇ ਕਰ ਕੇ (ਪ੍ਰੇਮ ਦੀ ਬਾਜੀ ਉਸ ਦੇ ਅੱਗੇ ਹਾਰ ਦਿੱਤੀ ਹੈ। ਭਾਵ ਆਪਾ ਸਦਕੇ ਕਰ ਦਿੱਤਾ ਹੈ)। ​ਆਵੇ ਪਰ ਇਹ ਨਾ ਹੋਵੇ! ਉਹ ਪਿਆਰਾ ਮੇਰੀ ਜਿੰਦ ਦੀ ਬੀ ਜਿੰਦ ਮੇਰੇ ਆਤਮਾਂ ਦੀ ਬੀ ਆਤਮਾਂ, ਗੁਰੂ ਗੋਬਿੰਦ ਸਿੰਘ, ਮੈਂ ਉਨ੍ਹਾਂ ਦੇ ਹੁਕਮ ਨੂੰ ਨਾ ਮੰਨਾਂ? ਮਾਂ ਜੀ! ਮੌਤ ਆਵੇ, ਪਰ ਇਹ ਦਿਨ ਨਾ ਆਵੇ (ਠੰਢਾ ਸਾਹ ਤੇ ਅੱਖਾਂ ਤਰ-ਬਤਰ)। ਮਾਂ-ਬੱਚਾ! ਮੈਂ ਪੱਥਰਚਿੱਤ ਤੇਰੇ ਕੋਮਲ ਹਿਰਦੇ ਦੀਆਂ ਬ੍ਰੀਕ ਗੱਲਾਂ ਕਿੱਥੋਂ ਸਮਝਾਂ? ਪਰ ਧਰਮ ਤਾਂ ਹਿਰਦੇ ਵਿਚ ਹੈ ਦਿਖਾਵੇ ਨਾਲ ਕੀ ਬਣਦਾ ਹੈ? ਪੁੱਤ੍ਰ-ਮਾਂ ਧਰਮ ਉਸ ਵਸਤੂ ਦਾ ਨਾਮ ਹੈ ਜੋ ਪਰਮੇਸ਼ਰ ਆਪਣੇ ਪਿਆਰਿਆਂ ਦੀ ਰਾਹੀਂ ਸੰਸਾਰ ਨੂੰ ਦੱਸਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖ਼ਾਰਬਿੰਦ ਤੋਂ ਜੋ ਨਿਕਲਿਆ ਸੋ ਮੇਰਾ ਧਰਮ ਹੈ। ਪੁੱਤ੍ਰ-ਮਾਂ ਜੀ,ਇਹ ਤਾਂ ਪਤਾ ਨਹੀਂ,ਪਰ ਮੇਰੇ ਸਤਿਗੁਰਾਂ ਦਾ ਹੁਕਮ ਇਹੋ ਹੈ। ਮੇਰੇ ਪਿਆਰੇ ਸਤਿਗੁਰੂ ਆਪ ਕੇਸ਼ਾਧਾਰੀ ਸਨ, ਮੈਂ ਕਿੱਕਰ ਉਹਨਾਂ ਦੇ ਪੂਰਨਿਆਂ ਤੇ ਨਾ ਤੁਰਾਂ ? ‘ਤੂੰ ਸਾਹਿਬ ਹਉ ਸਾਂਗੀ ਤੇਰਾ’। ਕੇਸ ਤਨ ਦੀ ਸ਼ੋਭਾ ਹਨ ਤੇ ਮਨ ਦੀਆਂ ਆਤਮ ਸ਼ਕਤੀਆਂ ਦੇ ਰਾਖੇ ਤੇ ਦਿਮਾਗੀ ਤਾਕਤਾਂ ਦੇ ਰਖਵਾਲੇ ਮੇਰੇ ਪਿਆਰੇ ਦੀ ਦਾਤ ਹਨ, ਮੇਰੇ ਗੁਰੂ ਕੇ ਪਰਿਵਾਰ ਦੀ ਨੁਹਾਰ ਹਨ। ਮਾਤਾ ਜੀ! ਸੱਚੇ ਧਰਮੀ ਹੋਣਾ ਤਾਂ ਵੱਡੀ ਦੂਰ ਹੈ, ਹਾਲੇ ਤਾਂ ਮੈਂ ਸਤਿਗੁਰਾਂ ਦਾ ਸਾਂਗੀ ਬਣਨ ਦਾ ਯਤਨ ਕਰਦਾ ਹਾਂ, ਪਰ ਆਹ! ਸਾਂਗੀ ਬਣਨੇ ਦਾ ਬੀ ਐਸਾ ਸੁਖ ਹੈ, ਜੋ ਜਗਤ ਦੇ ਸਮੱਗਰ ਸੁਖਾਂ ਥੀਂ ਵੱਡਾ ਹੈ: ਸੋਚ ਮਾਂ ਜੀ! ਜੇ ਸਾਰਾ ਧਰਮ ਸਾਨੂੰ ਲੱਭ ਜਾਵੇ ਤਾਂ ਫੇਰ ਕਿੱਡਾ ਆਨੰਦ ਹੋ ਜਾਵੇ? ਪੁੱਤ੍ਰ-ਮਾਂ ਜੀ! ਸਿੱਖ, ਮੈਂ ਤਾਂ ਸਿੱਖਾਂ ਦੇ ਜੋੜੇ-ਬਰਦਾਰ ਹੋਣ ਦੇ ਲਾਇਕ ਬੀ ਨਹੀਂ। ਮਾਂ ਜੀ ਸਿੱਖੀ ਬੜੀ ਉੱਚੀ ਪਦਵੀ ਹੈ। ਸਿੱਖ ਦੇ ਦਰਸ਼ਨ ਨੂੰ ਤਾਂ ਤਿੰਨਾਂ ਲੋਕਾਂ ਦੇ ਵਡੱਕੇ ਤਰਸਦੇ ਹਨ। ਪੁੱਤ੍ਰ-‘ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ॥ ​ਚਰਨਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ’* ॥ ੨ ॥ ਮਾਂ-ਬੱਚਾ! ਕੀ ਕਹਾਂ? ਕੀ ਕਰਾਂ? ਅਤੇ ਕੀ ਨਾ ਕਰਾਂ? ਤੂੰ ਤਾਂ ਗੱਲਾਂ ਕੁਝ ਬਾਵਰਿਆਂ ਵਾਂਗੂੰ ਲੈ ਤੁਰਿਓਂ। (ਹਾਹੁਕਾ ਲੈ ਕੇ)-ਬੱਚਾ ! ਹੈਂ ..... ਤੇਰੀ ਸੁੰਦਰ ਦੇਹੀ, ਤੇਰਾ ਪਿਆਰਾ ਚਿਹਰਾ ਜ਼ਾਲਮ ਮੁਗਲ ਹਾਕਮਾਂ ਦੇ ਢਹੇ ਚੜ੍ਹ ਜਾਵੇਗਾ, (ਰੋ ਕੇ) ਮੇਰੇ ਲਾਲ! ਉਹ ਖ਼ਬਰੇ ਤੇਰੇ ਨਾਲ ਕੀਹ ਕਰਨਗੇ? ਪਿਆਰੇ ਲਾਲ? ਬੁੱਢੀ ਮਾਂ ਤੇ ਤਰਸ ਕਰ, ਬਖ਼ਸ਼ ਲੈ! ਹਾਇ ਮਮਤਾ! ਲਾਲ! ਤੂੰ ਪੁੰਨ ਦਾਨ ਕਰ, ਗ੍ਰੰਥੀਆਂ ਨੂੰ ਪਾਲ, ਸਿੱਖਾਂ ਨੂੰ ਰੁਪਏ ਦੇਹ, ਜੋ ਤੇਰਾ ਜੀ ਆਵੇ ਧਰਮ ਦੇ ਕੰਮ ਕਰ। ਜੇ ਤੂੰ ਧਰਮ ਅਰਥ ਲਾਵੇਂ ਤਾਂ ਕੀ ਗੁਰੂ ਸਾਹਿਬ ਜੀ ਪ੍ਰਸੰਨ ਨਾ ਹੋਣਗੇ? ਮਾਤਾ-ਹਾਇ ਮੇਰੇ ਭਾਗ! ਮੈਂ ਪਹਿਲੋਂ ਕਿਉਂ ਨਾ ਮਰ ਗਈ, ਬੱਚਾ ਤੇਰੇ ਸਿਰ ਦੀਆਂ ਖ਼ੈਰਾਂ ਮਨਾਉਂਦਿਆਂ ਸੁਖਣਾ ਦੇਂਦਿਆਂ ਤੇ ਮੰਨਤਾਂ *ਤਨ ਪ੍ਰੀਤਮ ਦੇ ਪ੍ਰੇਮ ਵਿਚ ਖਚਿਤ ਹੋ ਰਿਹਾ ਹੈ, ਰਾਈ ਦੇ ਦਾਣੇ ਜਿੰਨੀ ਵਿੱਚ ਨਹੀਂ ਰਹੀ। ਚਰਨ ਕਮਲਾਂ ਵਿਚ ਮਨ ਵਿੱਝ ਗਿਆ ਹੈ, ਸੰਜੋਗ ਦੀ ਸੂਰਤ ਵਾਲਿਆਂ ਨੂੰ (ਹੀ) ਇਸ ਦੀ ਸੋਝੀ (ਪੈ ਸਕਦੀ) ਹੈ। +ਸੰਸਾਰ ਝੂਠੇ ਵਿਹਾਰਾਂ ਵਿਚ ਉਲਝ ਰਿਹਾ ਹੈ (ਇਉਂ ਉਲਝਿਆ ਹੀ ਮਰਦਾ ਤੇ ਗੁਆਚਦਾ ਰਹਿੰਦਾ ਹੈ (ਕਿਉਂਕਿ ਉਹ ਇਸ) ਭੇਤ ਨੂੰ ਨਹੀਂ ਜਾਣਦਾ (ਕਿ ਪ੍ਰੇਮ ਜੀਵਨ ਹੈ ਸੋ ਉਹ) ਪ੍ਯਾਰੋ ਦੇ ਪ੍ਰੇਮ ਨਾਲ ਵਿੰਨ੍ਹਿਆਂ ਨਹੀਂ ਗਿਆ। +ਕਥਾ ਹੈ ਕਿ ਰਾਵਣ ਨੇ ਸੀਸ ਦੇ ਕੇ ਸ਼ਿਵਾਂ ਨੂੰ ਪ੍ਰਸੰਨ ਕੀਤਾ ਸੀ। ਜੇ ਇਸ ਪ੍ਰੇਮ ਦਾ ਸੌਦਾ ਦੰਮਾਂ ਨਾਲ ਮਿਲ ਸਕਦਾ ਹੁੰਦਾ ਤਾਂ ਰਾਵਣ ਵਰਗੇ ਕੰਗਾਲ ਤਾਂ ਨਹੀਂ ਸਨ, ਜਿਹਨਾਂ ਨੂੰ ਸਿਰ ਦੇਣਾ ਪਿਆ। ਭਾਵ ਪਰਮੇਸ਼ੁਰ ਪ੍ਰੇਮ ਨਾਲ ਮਿਲਦਾ ਹੈ; ਧਨ ਨਾਲ ਨਹੀਂ। ਮਾਂ-ਪੁਤ੍ਰ! ਤੈਨੂੰ ਇਹ ਸ਼ੁਦਾ ਕਿਥੋਂ ਚੰਬੜ ਗਿਆ? ਮੈਂ ਤੈਨੂੰ ਭਲੇ ਪਾਸਿਓਂ ਤਾਂ ਨਹੀਂ ਰੋਕਦੀ। ਦੇਖ: ਪੁੰਨ ਦਾਨ, ਜਪ ਤਪ ਆਦਿਕ ਥੋੜੇ ਕੰਮ ਹਨ, ਜਿਨ੍ਹਾਂ ਨਾਲ ਖ਼ੁਸ਼ੀ ਹੁੰਦੀ ਅਰ ਜਸ ਫੈਲਦਾ ਹੈ? ਮੈਂ ਤਾਂ ਨਿਰਾ ਏਸ ਗਲੋਂ ਰੋਕਦੀ ਹਾਂ, ਕਿ ਵੱਜ ਵਜਾ ਕੇ ਸਿੱਖ ਨਾ ਬਣ, ਆਪਣੇ ਧਰਮ ਦਾ ਰੌਲਾ ਨਾ ਪਾ। ਮਾਂ (ਨਿਰਾਸ ਹੋ ਕੇ) -ਬੱਚਾ! ਖ਼ਬਰੇ ਤੈਨੂੰ ਪ੍ਰੇਮ ਵਿਚ ਕੀ ਮਿੱਠਾ ਲੱਗਾ ਹੈ, ਮੈਂ ਤਾਂ ਸਭ ਨੂੰ ਦੁਖੀ ਹੁੰਦਾ ਡਿਠਾ ਸੁਣਿਆ ਹੈ। *ਸਮੁੰਦਰ, ਸੁਮੇਰ ਪਹਾੜ ਜੰਗਲ ਬਨ, ਨੌਂ ਖੰਡਾਂ ਵਾਲੀ ਸਾਰੀ ਪ੍ਰਿਥਵੀ ਇਨ੍ਹਾਂ ਸਾਰੀਆਂ ਨੂੰ ਫ਼ਿਰ ਨਿਕਲਨਾ ਪਿਆਰੇ ਦੇ ਪ੍ਰੇਮ ਪੈਂਡੋ ਵਿਚ ਇਕ ਕਦਮ ਮਾਤ ਹੈ ਭਾਵ ਐਡਾ ਭਾਰਾ ਪੈਂਡਾ ਪ੍ਰੇਮ ਦੇ ਰਸਤੇ ਦਾ ਇਕ ਕਦਮ ਹੁੰਦਾ ਹੈ। +ਜਪ, ਤਪ, ਸੰਜਮ ਖ਼ੁਸ਼ੀ ਤੇ ਸੁਖ, ਮਾਨ, ਵਡਿਆਈ ਅਰ ਹੰਕਾਰ ਏਹ ਸਾਰੇ ਪਦਾਰਥ ਪਿਆਰੋ ਦੇ ਪ੍ਰੇਮ ਦੀ ਇਕ ਪਲ ਉਤੋਂ ਵਾਰ ਕੇ ਸੁੱਟ ਦਿਆਂ, ਭਾਵ ਏਹ ਕਿ ਸਾਰੇ ਪਦਾਰਥ ਪ੍ਰੇਮ ਦੀ ਇਕ ਪਲ ਦੇ ਤੁੱਲ ਨਹੀਂ ਹਨ। ਮਾਂ-ਸ਼ਰਾਬੀ ਨੂੰ ਨਸ਼ੇ ਦੀ ਚੇਟਕ ਵਾਂਗੂ ਇਹ ਭੀ ਚੇਟਕ ਹੀ ਜਾਪਦੀ ਹੈ। ਸਾਨੂੰ ਕਿਉਂ ਨਹੀਂ ਇਸ ਦੀ ਚਾਹ ਹੁੰਦੀ? -ਹਾਇ ਪੁਤ੍ਰ! ਤੈਨੂੰ ਕੀ ਸ਼ੁਦਾ ਹੋ ਗਿਆ? ਮਾਂ ਵਾਰੀ! ਆ ਕੁਛ ਸਮਝ ਕਰ। ਇਹ ਸੁਆਦ ਐਵੇਂ ਕਿਥੋਂ ਆ ਸਕਦਾ ਹੈ: ਆਪਣਾ ਆਪ ਜਦ ਤੀਕ ਨਾ ਜਾਣੇ ਤੇ ਸਤਿਗੁਰ ਕਲਗੀਧਰ ਦੀ ਕਿਰਪਾ ਨਾ ਹੋਵੇ? ਜੀਓ ਜੀ ਹਾਂ:- ਮਾਂ-ਮੈਂ ਸਮਝਾ ਰਹੀ, ਕੁਛ ਨਾ ਪੋਹਿਆ, ਹਾਇ ਪਿਆਰੇ ਪੁਤ੍ਰ! ਇਹ ਉੱਚੀਆਂ ਘਾਟੀਆਂ ਬਿਖੜੇ ਰਸਤੇ ਨਾ ਫੜ; ਆਪਣੇ ਅੰਦਰ ਵੜਕੇ ਸਤਿਗੁਰਾਂ ਨੂੰ ਧਿਆ ਲੈ। ਨਿੱਕੀ ਜਿਹੀ ਤੇਰੀ ਜਿੰਦ ਹੈ, ਇਕ ਭਾਰੀ ਪਰਬਤ ਸਿਰ ਤੇ ਪੈਣ ਦਾ ਡਰ ਹੈ, ਮੇਰੇ ਲਾਲ! ਕੀਕੁਰ ਬਚੇਂਗਾ? *ਪ੍ਰੇਮ ਦੀ ਚਾਂਦਨੀ (ਰਿਦੇ ਰੂਪੀ} ਅਕਾਸ਼ ਵਿਚ ਪਸਰ ਰਹੀ ਹੈ (ਮਨ ਰੂਪੀ) ਭਵਰੋ ਹੁਰੀਂ (ਪ੍ਰੀਤਮ ਰੂਪੀ} ਕਮਲ ਵਿਚ ਵਿੰਨ੍ਹੇ ਤੇ ਬੱਝੇ ਜਾ ਕੇ ਬੀ ਲਿਪਟੇ ਰਹਿੰਦੇ ਹਨ। ਭਾਵੇਂ ਪ੍ਰੇਮ ਦਾ ਸੁਆਦ ਐਸਾ ਹੈ ਕਿ ਖੇਦਾਂ ਦੀ ਪ੍ਰਵਾਹ ਨਹੀਂ ਰਹਿੰਦੀ। ਮਸਕ੍ਰਿਨ-ਚੰਦ (ਵਿਲਸਨ ਕੋਸ਼} ਚਾਂਦਨੀ ਵੇਲੇ ਕਮਲ ਮੁੰਦੇ ਜਾਂਦੇ ਹਨ ਤਾਂ ਭਵਰੇ ਵਿਚ ਬੰਨ੍ਹੇ ਵਿਚੋਂ ਵਿੱਝ ਜਾਂਦੇ ਹਨ। +ਹੇ ਮੂਸਨ ਤਦੋਂ ਲੁੱਟੇ ਜਾਈਦਾ ਹੈ ਜਦੋਂ ਦਿਆਲ (ਪਰਮੇਸ਼ਰ) ਭੁੱਲ ਜਾਵੇ। (ਹਾਂ) ਜਦੋਂ ਘਬ ਦਬ ਪਰਮੇਸ਼ੁਰ ਤੋਂ ਵਿਛੋੜੇ ਤਾਂ ਇਹਨਾਂ ਨੂੰ ਸਾੜ ਦੇਈਏ, ਕਿਉਂਕਿ ਘਰ ਬਾਰ ਦੇ ਨੁਕਸਾਨ ਨਾਲ ਬੇਹਾਲ ਨਹੀਂ ਹੋਈਦਾ, ਬੇਹਾਲ ਤਾਂ ਪ੍ਰੇਮ ਦੇ ਵਿਛੁੜਨ ਨਾਲ ਹੋਈਦਾ ਹੈ। +ਜਿਨ੍ਹਾਂ ਨੂੰ ਪ੍ਰੇਮ ਦਾ ਸੁਆਦ ਪਿਆ ਹੈ ਓਹ ਪ੍ਰੀਤਮ (ਵਾਹਿਗੁਰੂ) ਦੇ ਚਰਨਾਂ ਦਾ ਹਰ ਵੇਲੇ ਮਨ ਵਿਚ ਸਿਮਰਨ ਕਰਦੇ ਹਨ। ਪਰਮੇਸ਼ੁਰ ਦੇ ਪ੍ਰੇਮੀ ਹੋਰ ਪਾਸੇ ਕਦੇ ਨਹੀਂ ਮੂੰਹ ਧਰਦੇ। ਭੈਣ-ਵੀਰ ਜੀ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ; ਕੀ ਸਬੱਬ ਹੈ? ਜਿੱਕੁਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ! ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂੰ ਐਸਾ ਰੋਈ ਕਿ ਇਕਤਾਰ ਬੱਝ ਗਈ। ‘ਪਿਆਰੇ ਪੁਤ੍ਰ! ਬੁੱਢੀ ਮਾਂ ਤੇ ਤਰਸ ਕਰ। ਬੱਚਾ! ਤਰਸ ਕਰ।' ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ ਆਇਆ ਤੇ ਬੋਲੇ:- ਮਾਂ ਜੀ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ। ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ। ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ *ਲੱਖਾਂ ਪਰਬਤਾਂ ਨਾਲੋਂ ਬੀ ਉੱਚਾ ਤੇ ਬਿਖੜਾ (ਪ੍ਰੇਮ ਦਾ) ਰਸਤਾ ਹੈ ਅਰ ਚਿਤ ਚੰਚਲ (ਹੋਣ ਕਰਕੇ) ਬੇਹਾਲ ਹੈ, ਭਾਵ ਪਹੁੰਚਣ ਜੋਗਾ ਨਹੀਂ ਪਰ ਜਿਵੇਂ ਚਿਕੜ ਨੀਚ ਹੈ (ਪਰ ਉਸ ਵਿਚ ਕਮਲ ਉਗਦਾ ਹੈ ਤਿਵੇਂ ਜਿਥੇ) ਘਨੀ ਨਿੰਮ੍ਰਤਾ (ਹੋਵੇ ਓਥੇ) ਕਰਨੀ (ਰੂਪੀ) ਕੌਲ ਫੁੱਲ ਦੀ ਸੁੰਦਰਤਾ ਉਪਜਦੀ ਹੈ। +ਭਾਵ ਪਿਆਰ ਦੇ ਪ੍ਰੇਮ ਵਿਚ ਮਸਤ ਹੋ ਗਿਆ ਹਾਂ, ਅਰ ਹੁਣ ਮੈਨੂੰ ਕੋਈ ਸੁਧ ਬੁਧ ਨਹੀਂ ਰਹੀ। ਭੈਣ-ਵੀਰ ਜੀ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ; ਕੀ ਸਬੱਬ ਹੈ? ਜਿੱਕੁਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ! ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂੰ ਐਸਾ ਰੋਈ ਕਿ ਇਕਤਾਰ ਬੱਝ ਗਈ। ‘ਪਿਆਰੇ ਪੁਤ੍ਰ! ਬੁੱਢੀ ਮਾਂ ਤੇ ਤਰਸ ਕਰ। ਬੱਚਾ! ਤਰਸ ਕਰ।' ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ ਆਇਆ ਤੇ ਬੋਲੇ:- ਮਾਂ ਜੀ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ। ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ। ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ *ਲੱਖਾਂ ਪਰਬਤਾਂ ਨਾਲੋਂ ਬੀ ਉੱਚਾ ਤੇ ਬਿਖੜਾ (ਪ੍ਰੇਮ ਦਾ) ਰਸਤਾ ਹੈ ਅਰ ਚਿਤ ਚੰਚਲ (ਹੋਣ ਕਰਕੇ) ਬੇਹਾਲ ਹੈ, ਭਾਵ ਪਹੁੰਚਣ ਜੋਗਾ ਨਹੀਂ ਪਰ ਜਿਵੇਂ ਚਿਕੜ ਨੀਚ ਹੈ (ਪਰ ਉਸ ਵਿਚ ਕਮਲ ਉਗਦਾ ਹੈ ਤਿਵੇਂ ਜਿਥੇ) ਘਨੀ ਨਿੰਮ੍ਰਤਾ (ਹੋਵੇ ਓਥੇ) ਕਰਨੀ (ਰੂਪੀ) ਕੌਲ ਫੁੱਲ ਦੀ ਸੁੰਦਰਤਾ ਉਪਜਦੀ ਹੈ। +ਭਾਵ ਪਿਆਰ ਦੇ ਪ੍ਰੇਮ ਵਿਚ ਮਸਤ ਹੋ ਗਿਆ ਹਾਂ, ਅਰ ਹੁਣ ਮੈਨੂੰ ਕੋਈ ਸੁਧ ਬੁਧ ਨਹੀਂ ਰਹੀ। ਮਾਂ-ਬੱਚਾ ! ਜੇ ਇੰਨਾਬੀ ਮੰਨ ਲਵੇਂ ਤਾਂ ਲੱਖ ਸ਼ੁਕਰ ਹੈ, ਪਰ ਤੇਰਾ ਜੀ ਨਾ ਅਕੁਲਾਵੇਗਾ? ਪੁਤ੍ਰ-ਨਹੀਂ ਮਾਂ ਜੀ ! ਮੈਨੂੰ ਏਕਾਂਤ ਸੁਖਦਾਈ ਹੈ। ਮੇਰੇ ਸਤਿਗੁਰ ਹਰ ਵੇਲੇ ਅੰਗ ਸੰਗ ਹਨ। ਇਸ ਨਬੇੜੇ ਨਾਲ ਸਭ ਨੂੰ ਤਸੱਲੀ ਹੋ ਗਈ। ਏਨੇ ਪਰ ਦੀਵਾਨ ਸਾਹਿਬ ਪੰਡਿਤ ਸਾਹਿਬ ਤੇ ਵੱਡਾ ਪੁਤ੍ਰ ਆ ਗਏ, ਆਉਂਦੇ ਸਾਰ ਹੀ ਦੀਵਾਨ ਸਾਹਿਬ ਬੋਲੇ:- 'ਦੁਸ਼ਟ ਰਾਮ ਲਾਲ ! ਨਿਕਲ ਜਾਓ, ਮੇਰੀ ਹਵੇਲੀਓਂ ਬਾਹਰ ਅਰ ਜੀਉਂਦੇ ਜੀ ਮੇਰੇ ਕਦੀ ਮੱਥੇ ਨਾ ਲੱਗੋ।’ ਪੰਡਿਤ-ਰਾਮ ਲਾਲ ! ਤੇਰੀ ਬੁੱਧੀ ਕੋ ਕਿਆ ਹੋ ਗਿਆ? ਮਲੇਛ ! ਰਾਜ ਘਰਾਣੇ ਮੇਂ ਹੋ ਕੇ ਕਿਆ ਕੀਆ? ਅਬ ਬੀ ਸਮਝ! ਮਾਂ-ਪੰਡਤ ਜੀ, ਲਹੂ ਨਾਲ ਲਹੂ ਧੋਤਿਆਂ ਪੂਰੀ ਨਹੀਂ ਪੈਂਦੀ, ਕੁਝ ਨਰਮੀ ਤੇ ਪਿਆਰ ਤੋਂ ਕੰਮ ਲੈਣਾ ਚੰਗਾ ਹੁੰਦਾ ਹੈ। ਰਾਮ ਲਾਲ ਘਰ ਵਿਚ ਗੁਪ ਛੁਪ ਰਹਿਣਾ ਮੰਨਦਾ ਹੈ, ਇਹ ਪ੍ਰਬੰਧ ਮੈਂ ਕਰ ਲਵਾਂਗੀ ਘਰੋਂ ਬਾਹਰ ਸੋ ਨਾ ਨਿਕਲੇ। ਘਰੋਂ ਕੱਢਕੇ ਤਾਂ ਆਪ ਮੌਤ ਦੇ ਮੂੰਹ ਪਾ ਦੇਣਾ ਹੋਵੇਗਾ, ਕੁਛ ਸੋਚ ਕਰ ਲਓ। ਪੰਡਤ-ਮਾਈ! ਸੱਚ ਹੈ, ਹੁਣ ਲੁਕਾਉ ਦਾ ਵੇਲਾ ਲੰਘ ਗਿਆ। ਨਵਾਬ ਨੂੰ ਮਾਲੂਮ ਹੋ ਗਿਆ ਹੈ, ਹੁਣ ਦੀਵਾਨ ਸਾਹਿਬ ਓਥੋਂ ਹੋ ਕੇ ਆਏ ਹਨ। ਨਵਾਬ ਸਾਹਿਬ ਕਹਿੰਦੇ ਹਨ ਸਿੱਖ ਨਾ ਰਹੇ, ਜੇ ਨਾ ਮੰਨੇ ਤਾਂ ਸਾਡੇ ਹਵਾਲੇ ਕਰੋ। ਬੜੀ ਮੁਸ਼ਕਲ ਨਾਲ ਇਹ ਮਨਾਇਆ ਹੈ ਕਿ ਜੇ ਸਾਡੇ ਆਖੇ ਨਾ ਲੱਗਾ ਤਾਂ ਘਰੋਂ ਕੱਢ ਦਿਆਂਗੇ। ਮਾਂ-ਹਾਇ ਮੈਂ ਮਰ ਗਈ ! ਪੰਡਤ ਜੀ! ਤੁਸੀਂ ਹੀ ਕੁਝ ਦਇਆ ਕਰਦੇ। ਮੇਰਾ ਲਾਲ! ਹਾਇ ਹਾਇ, ਮੇਰਾ ਬਾਲ, ਦਰ-ਬ-ਦਰ ਰੁਲੇਗਾ ਹਾਇ ਰੱਬਾ ! ਮੈਂ ਕੀ ਕਰਾਂ? ਮਾਂ-ਹਾਇ ਰਾਮ! ਪਵਿੱਤਰ ਆਤਮਾ ਪੁਤ੍ਰ ਗੰਦੀ ਉਂਗਲ!! ਪ੍ਰਲੋਕ ਵਿਚ ਸਹਾਈ ਹੋਣ ਵਾਲਾ ਦੁਲਾਰਾ ਜ਼ਹਿਰ ਦੇ ਸਮਾਨ!! ਸਾਰੇ ਟੱਬਰ ਦਾ ਚੰਦ! ਹੈਂ, ਮੇਰਾ ਲਾਡਲਾ ਬਾਲ ! ਦੀਵਾਨ-ਤੂੰ ਨਾਲ ਹੀ ਪੱਟੀ ਗਈ, ਸਿਰ ਮੁੰਨ ਕੇ ਏਸੇ ਨਾਲ ਹੀ ਕੱਢ ਦਿਆਂਗਾ। ਪੁੱਤ੍ਰ (ਮਾਂ ਦੇ ਪੈਰ ਫੜਕੇ)-ਪਿਆਰੀ ਮਾਂ! ਮੇਰੇ ਪਿੱਛੇ ਆਪਣੀ ਪਤ ਨਾ ਗੁਆ, ਮੇਰੇ ਭਾਗ ਮੇਰੇ ਨਾਲ ਹਨ, ਤੂੰ ਫਿਕਰ ਨਾ ਕਰ, ਦੋ ਪੁੱਤ ਤੇਰੇ ਘਰ ਹੋਰ ਹਨ; ਉਨ੍ਹਾਂ ਵਲ ਚਿੱਤ ਲਾ ਮੈਨੂੰ ਸਮਝ ਕਿ ਮਰ ਗਿਆ ਹੈ, ਜਿਨ੍ਹਾਂ ਦੇ ਪੁੱਤ੍ਰ ਮਰ ਜਾਂਦੇ ਹਨ, ਉਹ ਮਾਵਾਂ ਬੀ ਸਬਰ ਕਰਦੀਆਂ ਹੀ ਹਨ ਨਾ! ਮਾਂ-ਬੱਚਾ! ਜੀਉਣ ਉਹ ਬੀ, ਪਰ ਤੇਰੇ ਬਿਨਾਂ ਜੀਉ ਕਿਵੇਂ ਪਰਚਾਵਾਂ? ਬੱਚਾ! ਮੈਂ ਕੀਕੁਰ ਜੀਵਾਂਗੀ? ਤੂੰ ਮੇਰੀ ਜਿੰਦ ਦਾ ਟੁਕੜਾ, ਮੇਰਾ ਲਾਲ, ਮੇਰੇ ਲਾਡਲੇ ਦੁਲਾਰੇ! ਵੱਡਾ ਪੁਤ੍ਰ-ਮਾਂ! ਹੋਸ਼ ਕਰ, ਸੱਚ ਮੁੱਚ ਤੀਵੀਂ ਦੀ ਅਕਲ ਗੁੱਤ ਪਿੱਛੇ! ਸਮਾਂ ਵੇਖ ਕੇ ਬਾਕੀ ਟੱਬਰ ਦੀ ਸੁਖ ਮੰਗ। ਮਾਂ-ਵੇ ਰਾਮ ਲਾਲ! ਮੈਨੂੰ ਤਿੰਨ ਪੁੱਤ ਹੁੰਦਿਆਂ ਨਿਪੁੱਤੀ ਕਰ ਚੱਲਿਓਂ! ਮੈਨੂੰ ਨਿੱਤ ਦੀ ਚਿਖ਼ਾ ਵਿਚ ਪਾ ਚੱਲਿਓਂ! ਨਾ ਮਰਾਂਗੀ ਨਾ ਜੀਵਾਂਗੀ, ਬੱਚਾ! ਦਿਨ ਰਾਤ ਵੈਣ ਕਰਾਂਗੀ। ਦੀਵਾਨ-ਬਾ ਮਾਰੀ ਹੋਈ, ਅਕਲ, ਹੋਸ਼ ਕਰ, ਕਿਤੇ ਇਸ ਦੇ ਨਾਲ ਨਾ ਸੂਲੀ ਚੜ੍ਹੀਂ ਤੂੰ ਬੀ! ਸਿੰਘ ਜੀ ਦੀਆਂ ਭੈਣਾਂ ਬਿਹਬਲ ਹੋਈਆਂ ਜ਼ਾਰੋ ਜ਼ਾਰ ਰੋਂਦੀਆਂ ਤੇ ਵੀਰ ਦੇ ਹੱਥ ਫੜ ਫੜ ਕਹਿੰਦੀਆਂ ਸਨ: ਵੇ ਵੀਰ! ਅਸਾਂ ਗਊਆਂ ਤੇ ਦਇਆ ਕਰ; ਵੀਰ ਵੇ? ਗਊਆਂ ਨੂੰ ਘਾਹ ਪਾ, ਲਾਲੇ ਜੀ ਦਾ ਕਿਹਾ ਮਾਂ-ਬੱਚਾ! ਉਸ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਦੀ ਖ਼ਰੈਤ ਮੇਰਾ ਬਚਨ ਮੰਨ; ਤੈਨੂੰ ਉਸੇ ਦਾ ਵਾਸਤਾ ਹਈ। ਕਲਗੀਆਂ ਵਾਲੇ ਦਾ ਵਾਸਤਾ ਸੁਣਦੇ ਹੀ ਸਿੰਘ ਜੀ ਨੇ ਇਕ ਘੇਰਨੀ ਖਾਧੀ। ਹਾਇ! ਕੈਸੀ ਕੋਮਲ ਦਸ਼ਾ ਹੈ, ਜੇ ਗੁਰੂ ਦਾ ਵਾਸਤਾ ਮੋੜੇ ਤਦ ਬੇਮੁਖ, ਜੇ ਮੰਨੇ ਤਦ ਸਿੱਖੀ ਹਾਰ ਕੇ ਬੇਮੁਖ, ਕਰੇ ਤਾਂ ਕੀ ਕਰੇ? ਮਾਂ ਦੇ ਅਤਿ ਪਿਆਰ, ਭੈਣਾਂ ਦੇ ਅਤਿ ਸਨੇਹ ਆਦਿ ਦਿਮਾਗ਼ ਨੂੰ ਚਕਰਾ ਦਿੱਤਾ ਅਰ ਮੂਰਛਾ ਜਿਹੀ ਹੋ ਗਈ। ਐਸੀਆਂ ਕਸ਼ਟ ਭਰੀਆਂ ਦਸ਼ਾ ਵਿਚ ਸਾਡੇ ਬਜ਼ੁਰਗਾਂ ਨੇ ਖਾਲਸਾ ਧਰਮ ਗ੍ਰਹਿਣ ਕੀਤਾ ਸੀ ਜੋ ਅੱਜ ਕਲ੍ਹ ਮਾਇਆ ਦੇ ਝਲਕੇ ਤੇ ਵਿਸ਼ਿਆਂ ਦੇ ਮੋਹ ਅੱਗੇ ਮੁਫ਼ਤ ਦਿੱਤਾ ਜਾ ਰਿਹਾ ਹੈ; ਗੁਰੂ ਰੱਖਿਆ ਕਰੇ। ਗੋਲੀਆਂ ਦੌੜੀਆਂ, ਗੁਲਾਬ ਕਿਉੜੇ ਦੇ ਛੱਟੇ ਮਾਰ ਕੇ ਹੋਸ਼ ਲਿਆਂਦੀ। ਮਾਂ, ਮਮਤਾ ਦੀ ਮਾਰੀ ਮਾਂ, ਪੁੱਤ ਦਾ ਹੱਥ ਹੱਥਾਂ ਵਿਚ ਲੈ ਕੇ ਤੇ ਪਲੋਸ ਕੇ ਬੋਲੀ, ਮੇਰੇ ਲਾਲ! ਹੋਸ਼ ਕਰ, ਮੈਂ ਗੁਰੂ ਦਾ ਵਾਸਤਾ ਛੱਡਿਆ; ਤੂੰ ਤਕੜਾ ਹੋ। ਜਾਂ ਰਾਮ ਲਾਲ ਉਠਿਆ, ਦੀਵਾਨ ਨੇ ਬਾਂਹ ਫੜ ਕੇ ਕਿਹਾ! ਜਾਓ ਨਿਕਲੋ; ਢਿੱਲ ਨਾ ਕਰੋ। ਰਾਮ ਲਾਲ ਨੇ ਕਦਮ ਚੁੱਕਿਆ ਤਾਂ ਉਸ ਦੀ ਸਿੱਖਣੀ ਤੇ ਪੁਤ੍ਰ ਬੀ ਮਗਰ। ਦੀਵਾਨ ਨੇ ਨੂੰਹ ਦੀ ਬਾਂਹ ਫੜ ਕੇ ਕਿਹਾ, ਤੈਂ ਨਹੀਂ ਜਾਣਾ। ਪਰ ਬਾਂਹ ਛੁਡਾ ਕੇ ਪਤੀਬ੍ਰਤਾ ਪਤੀ ਦੇ ਮਗਰ। ਤਦ ਮਾਂ ਨੇ ਕਿਹਾ: ਬੱਚਾ! ਜ਼ਰਾ ਠਹਿਰ ਜਾ। ਬਾਹੋਂ ਫੜ ਕੇ ਪੁਤ੍ਰ ਨੂੰ ਪਾਸ ਬਹਾਲ ਲਿਆ। ਤੇ ਰੋ ਰੋ ਕੇ ਬੋਲੀ: ਕਾਕਾ! ਮੈਨੂੰ ਮਾਰ ਕੇ ਜਾਂਦੋਂ, ਤੇਰਾ ਹੱਥ ਪੁੱਤ੍ਰ-ਮਾਂ ਜੀ ਇਹ ਸਭ ਤੁਹਾਡੀ ਦੌਲਤ ਹਨ, ਇਨ੍ਹਾਂ ਨੂੰ ਰੱਖੋ, ਮੈਂ ਨਾਲ ਨਹੀਂ ਲਿਜਾਂਦਾ। ਸਿੱਖਣੀ (ਸੱਸ ਅੱਗੇ ਹੱਥ ਜੋੜ ਕੇ}-ਮਾਂ ਜੀ! ਬਖਸ਼ੋ, ਮੈਨੂੰ ਆਗਯਾ ਦਿਓ! ਜਿੱਥੇ ਇਹ ਜਾਣਗੇ ਓਥੇ ਹੀ ਮੈਂ ਜਾਵਾਂਗੀ। ਇਨ੍ਹਾਂ ਨਾਲੋਂ ਮੈਂ ਅੱਡ ਨਹੀਂ ਰਹਿ ਸਕਦੀ। ਨੂੰਹ-ਤੇ ਮਾਂ ਜੀ ਸ੍ਵਾਮੀ ਬਾਝ ਮੇਰਾ ਕੌਣ? ਆਪ ਵੱਡੇ ਸਿਰ ਮੱਥੇ ਤੇ; ਪਰ ਸ੍ਵਾਮੀ ਦੇ ਚਰਨਾਂ ਦੀ ਦਾਸੀ ਹੋਣ ਕਰਕੇ ਉਨ੍ਹਾਂ ਦੀ ਸੇਵਾ ਤੋਂ ਕਿੱਕੁਰ ਮੂੰਹ ਮੋੜਾਂ? ਘਰ ਦੇ ਸੁਖ ਭੋਗਾਂ ਤੇ ਪਤੀ ਦੇ ਦੁੱਖਾਂ ਦਾ ਹਿੱਸਾ ਨਾ ਵੰਡਾਵਾਂ? ਅੱਧਾ ਅੰਗ ਸਾਰੇ ਤੋਂ ਕੀਕੂੰ ਵਿਛੜੇ? ਲੋਕ ਪ੍ਰਲੋਕ, ਦੁੱਖ ਸੁੱਖ, ਏਹ ਮੇਰਾ ਹਰ ਥਾਂ, ਹਰ ਹਾਲ, ਆਸਰਾ ਪਰਨਾ, ਮੇਰਾ ਆਪਣਾ ਆਪ; ਮੈਂ ਆਪਣੇ ਆਸਰੇ ਤੋਂ ਆਪਣੇ ਆਪੇ ਤੋਂ ਕੀਕੂੰ ਵਿਛੁੜਾਂ? ਦੀਵਾਨ-ਬਈ, ਸਿੱਖਾਂ ਦੀ ਸੰਗਤ ਬੀ ਬੁਰੀ ਇਕ ਛੁਰੀ ਹੈ। ਇਹ ਕੁੜੀ ਬੀ ਗਿਆਨ ਸਾੜਨ ਲੱਗੀ ਜੇ। ਹੱਛਾ ਪਰਾਲਬਧ! ਇਸ ਕੋ ਭੀ ਨਿਕਾਲ ਦਿਓ। ਲੜਕੇ ਨੂੰ ਰੱਖ ਲਓ। ਬਾਲਕ-ਨਾ ਬਾਬਾ! ਮੈਂ ਨਹੀਂ ਰਹਿੰਦਾ, ਜਿੱਥੇ ਮੇਰੇ ਬਾਪੂ ਜੀ ਤੇ ਮਾਂ ਜੀ ਰਹਿਣਗੇ, ਓਥੇ ਹੀ ਮੈਂ ਰਹਾਂਗਾ। ਬਾਲਕ-ਪਰ ਏਥੇ ਸਾਰੇ ਹੁੱਕੇ ਪੀਂਦੇ ਹਨ, ਮੈਂ ਰੋਟੀ ਕੀਕੂੰ ਖਾਊਂ? ਮੈਨੂੰ ਸ਼ਬਦ ਕੌਣ ਸੁਣਾਊ? ਮੈਨੂੰ ਕਲਗੀਆਂ ਵਾਲੇ ਦੇ ਪਿਆਰ ਦੀਆਂ ਗੱਲਾਂ ਕੌਣ ਸਮਝਾਊ? ਦੀਵਾਨਣੀ (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ)-ਮੇਰੇ ਅੱਖਾਂ ਦੇ ਤਾਰੇ! ਰੋਟੀ ਮੈਂ ਪਕਾਊਂ, ਵੱਖਰਾ ਚੌਂਕਾ ਬਣਾਊਂ, ਤੂੰ ਤਾਂ ਮੇਰੇ ਪਾਸ ਰਹੁ ਨਾ; ਲਾਲ! ਬਾਲਕ-ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਛੁਡਾਵੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ। ਦੀਵਾਨਣੀ-ਵੇ ਦੇਵਤਿਆਂ ਦੇ ਉਤਾਰੋ ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ,ਵੇਂ ਪ੍ਰਮੇਸ਼ੁਰ ਦੇ ਸਵਾਰਿਓ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈਂ ਚੱਲੋ! ਦੀਵਾਨ (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾਕੇ)-ਚੱਲ ਸੁਸਰੀ! (ਪੁਤ ਨੂੰਹ ਵੱਲ) ਨਿਕਲ ਜਾਓ! ਦੀਵਾਨਣੀ (ਪਾਸ ਪਈ ਕਟਾਰ ਚੁੱਕ ਕੇ)-ਵੇ ਬੱਚਾ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ) ਬੱਚਾ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ ਮੈਂ ਕਿੱਕਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ। ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੇਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ। ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ ਦੀਵਾਨਣੀ (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ)-ਮੇਰੇ ਅੱਖਾਂ ਦੇ ਤਾਰੇ! ਰੋਟੀ ਮੈਂ ਪਕਾਊਂ, ਵੱਖਰਾ ਚੌਂਕਾ ਬਣਾਊਂ, ਤੂੰ ਤਾਂ ਮੇਰੇ ਪਾਸ ਰਹੁ ਨਾ; ਲਾਲ! ਬਾਲਕ-ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਛੁਡਾਵੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ। ਦੀਵਾਨਣੀ-ਵੇ ਦੇਵਤਿਆਂ ਦੇ ਉਤਾਰੋ ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ,ਵੇਂ ਪ੍ਰਮੇਸ਼ੁਰ ਦੇ ਸਵਾਰਿਓ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈਂ ਚੱਲੋ! ਦੀਵਾਨ (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾਕੇ)-ਚੱਲ ਸੁਸਰੀ! (ਪੁਤ ਨੂੰਹ ਵੱਲ) ਨਿਕਲ ਜਾਓ! ਦੀਵਾਨਣੀ (ਪਾਸ ਪਈ ਕਟਾਰ ਚੁੱਕ ਕੇ)-ਵੇ ਬੱਚਾ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ) ਬੱਚਾ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ ਮੈਂ ਕਿੱਕਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ। ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੇਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ। ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ ਬਿਜੈ ਸਿੰਘ ਜੀ ਜਦ ਇਸ ਘਰ ਪਹੁੰਚੇ ਤਦ ਲਾਲਾ ਲੀਲਾ ਰਾਮ ਨੇ-ਜੋ ਘਰ ਦਾ ਮਾਲਕ ਸੀ-ਇਨ੍ਹਾਂ ਦੀ ਖ਼ਾਤਰ ਕੀਤੀ ਅਰ ਆਪਣੀ ਹਵੇਲੀ ਦੇ ਉਸ ਅਸਥਾਨ ਵਿਚ ਉਤਾਰਾ ਦਿੱਤਾ ਕਿ ਜਿਥੇ ਕੋਈ ਨਹੀਂ ਪਹੁੰਚ ਸਕਦਾ ਸੀ ਅਰ ਨਾ ਢੂੰਡ ਕਰਨ ਤੇ ਹੀ ਪਤਾ ਲੱਗ ਸਕਦਾ ਸੀ। ਇਸ਼ਨਾਨ ਪਾਣੀ ਕਰਕੇ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਤੇ ਫੇਰ ਪ੍ਰਸ਼ਾਦ ਛਕਿਆ। ਰਾਤ ਦੇ ਵੇਲੇ ਪੰਥ ਦੀ ਉਖਿਆਈਂ ਦਾ ਵਰਣਨ ਚੱਲ ਪਿਆ ਕਿ ਅੰਮ੍ਰਿਤਸਰ ਵਿੱਚੋਂ ਸਿੰਘ ਕੱਢ ਦਿੱਤੇ ਜਾਣ ਦਾ ਹੁਕਮ ਚਲਾ ਗਿਆ ਹੈ, ਗੁਰਦਾਸਪੁਰ ਤੀਕ, ਜਿਥੇ ਸਿੰਘਾਂ ਨੇ *ਦੀਵਾਨ ਕੌੜਾ ਮਲ ਭੀ ਇਹਨਾਂ ਸਿੱਖਾਂ ਵਿਚੋਂ ਹੀ ਸੀ। ਸਰ ਜਾਨ ਮੈਲਕਮ ਆਪਣੀ ਪੁਸਤਕ ਵਿਚ ਐਸੇ ਸਿੱਖ, ਨੂੰ ‘ਖੁਲਾਸਾ ਸਿੱਖ’ ਲਿਖਦੇ ਹਨ। ਇਹ ਲੋਕ ਸਿੰਘਾਂ ਵਿਚ ਸਹਿਜਧਾਰੀ ਸਿੱਖ ਕਹਾਉਂਦੇ ਸਨ। ਏਹ ਨਿਸਚੇ ਭਰੋਸੇ ਤੇ ਕਰਨੀ ਦੇ ਪੱਕੇ ਸਿੱਖ ਹੁੰਦੇ ਸੇ। ਗੱਜਣ ਸਿੰਘ-ਮੈਂ ਤੁਹਾਨੂੰ ਉਨ੍ਹਾਂ ਦੀ ਵਿਥਿਆ ਸੁਣਾਵਾਂ। ਪੰਜ ਦਿਨ ਤੀਕ ਭਾਈ ਹੁਰੀਂ ਸਿੰਘਣੀ ਤੇ ਪੁਤ੍ਰਾਂ ਸਮੇਤ ਕੈਦ ਰਹੇ ਹਨ; ਅੰਨ ਤਕ ਉਹਨਾਂ ਨੂੰ ਨਹੀਂ ਦਿੱਤਾ ਗਿਆ। ਪੰਜ ਦਿਨ ਉਨ੍ਹਾਂ ਨੇ ਭੁੱਖ ਤੇ ਕਸ਼ਟ ਵਿਚ ਸਹਾਰੇ, ਉਨ੍ਹਾਂ ਨਿਆਣੇ ਬਾਲ ਭੀ ਹਾਏ! ਭੁੱਖ ਦੇ ਦੁਖ ਕਿਸ ਤਰ੍ਹਾਂ ਬਿਤਾਉਂਦੇ ਰਹੇ ਹਨ, ਅਡੋਲ ਤੇ ਜੇਰੇ ਵਿਚ ਰਹੇ ਹਨ। ਬੰਦੀਖਾਨੇ ਦਾ ਦਰੋਗਾ ਮਹਿਮਾ ਕਰਦਾ ਨਹੀਂ ਰੱਜਦਾ। ਅੱਜ ਸਵੇਰੇ ਸਭਨਾਂ ਨੂੰ ਮੰਡੀ ਵਿਚ ਲਿਆਕੇ ਪਹਿਲੇ ਤਾਂ ਉਨ੍ਹਾਂ ਦੇ ਦੁਹਾਂ ਪੁਤ੍ਰਾਂ ਨੂੰ ਉਨ੍ਹਾਂ ਦੇ ਸਾਮ੍ਹਣੇ ਮਾਰਿਆ, ਫੇਰ ਉਨ੍ਹਾਂ ਦੀ ਸਿੰਘਣੀ ਨੂੰ ਸ਼ਹੀਦ ਕੀਤਾ ਅਰ ਸਭ ਤੋਂ ਮਗਰੋਂ ਸਿੰਘ ਹੁਰਾਂ ਨੂੰ ਅਤਿ ਬੇਦਰਦੀ ਨਾਲ ਸ਼ਹੀਦ ਕੀਤਾ। ਹੱਥ ਪੈਰ ਉਨ੍ਹਾਂ ਦੇ ਰੁੱਖ ਨਾਲ ਕੱਸ ਦਿੱਤੇ ਸਨ, ਹਿੱਲਣ ਜੋਗੇ ਤਾਂ ਸਨ ਹੀ ਨਹੀਂ। ਹੇ ਕਰਤਾਰ! ਖਲਕਤ ਤ੍ਰਾਸ ਤ੍ਰਾਸ ਕਰ ਉਠੀ ਅਰ ਜਣਾ ਖਣਾਂ ਇਹੋ ਕਹਿ ਰਿਹਾ ਸੀ ਕਿ ਹੁਣ ਮੁਗਲਾਂ ਦਾ ਰਾਜ ਕੋਈ ਦਿਨ ਦਾ ਪੁਰਾਹੁਣਾ ਹੈ। ਬਹੁਤ ਸਾਰੇ ਲੋਕ ਤਾਂ ਵੇਖ ਨਹੀਂ ਸਕੇ, ਨੱਸ ਗਏ; ਪਰ ਭਾਈ ਜੀ ਕਿਸ ਪ੍ਰੇਮ ਨਾਲ ਪਾਠ ਕਰਦੇ ਸਨ? ਛੇਕੜ ਨੂੰ ਅਵਾਜ਼ ਚੁੱਪ ਹੋ ਗਈ, ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿਚ ਜਲ ਤੇ ਦਿਲਾਂ ਵਿਚ ਰੋਹ ਭਰ ਗਿਆ, ਆ ਬਣੀ ਦਾ ਕੀ ਦਾਰੂ? ਬਿਜੈ ਸਿੰਘ-ਉਹੋ! ਕੀ ਉਹ ਐਸਾ ਦੁਸ਼ਟ ਹੈ? ਮੈਨੂੰ ਸੰਸਾ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ਼ ਦਿਲ ਪੁਰਖ ਨਹੀਂ ਹੈ; ਪਰ ਅੱਜ ਪੂਰਾ ਪਤਾ ਲੱਗਾ। ਹੇ ਕਰਤਾਰ! ਕਿਹੇ ਜਿਹੇ ਬਘਿਆੜ ਗਊਆਂ ਦੀ ਸੂਰਤ ਵਿਚ ਫਿਰ ਰਹੇ ਹਨ। ਦਿੱਲੀ ਭੰਨ ਸਿੰਘ-ਖਾਲਸਾ ਜੀ! ਕੀ ਕਰੀਏ, ਗੁਰੂ ਦਾ ਭਾਣਾ ਹੀ ਐਸਾ ਹੈ? ਕਿਸੇ ਦਾ ਕਸੂਰ ਨਹੀਂ। ਮਹਾਰਾਜ ਨੂੰ ਇਹੋ ਮੰਨਜ਼ੂਰ ਹੈ ਕਿ ਮੇਰੇ ਪਿਆਰੇ ਸ਼ਹੀਦ ਹੋਣ, ਪਾਪ ਮੁਗ਼ਲਾਂ ਦੇ ਜ਼ਿੰਮੇ ਰਹੇ ਉਨ੍ਹਾਂ ਦਾ ਬੇੜਾ ਗ਼ਰਕ ਹੋਵੇ, ਰਾਜ ਝਬਦੇ ਨਸ਼ਟ ਹੋਵੇ। ਮੁਗਲ ਦਮਨ ਸਿੰਘ-ਜੀ ਸੱਚ ਹੈ, ਹੁਣ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ? ਲਾਹੌਰ ਵਿਚ ਸਿੰਘ ਸ਼ਹੀਦ ਹੁੰਦੇ ਹਨ, ਅਰ ਸਿੰਘਾਂ ਦੇ ਘਾਣ ਬੱਚੇ ਪੀੜੀਂਦੇ ਹਨ। ਖਾਲਸਾ ਤਾਂ ਬਨ ਵਿਚ ਲੁਕ ਰਿਹਾ ਹੈ ਤੇ ਇਨ੍ਹਾਂ ਪਿਛਲਿਆਂ ਦਾ ਕੀ ਹਾਲ? ਬਿਜੈ ਸਿੰਘ-ਫੇਰ ਹੁਣ ਐਉਂ ਕਰੀਏ ਕਿ ਕੋਈ ਢਬ ਪੰਥ ਨੂੰ ਕੱਠੇ ਕਰਨ ਦਾ ਕੱਢੀਏ! ਹੈਂ ਇਹ ਕੀ ਹੋਇਆ? ਹਵ੍ਹੇਲੀ ਦੇ ਹੋ ਖੜਕੇ! ਪਲੋ ਪਲੀ ਵਿਚ ਲਾਲਾ ਲੀਲਾ ਰਾਮ ਦਮ ਚੜ੍ਹੇ ਹੋਏ ਆ ਪਹੁੰਚੇ ਤੇ ਬੋਲੇ:- ‘ਖਾਲਸਾ ਜੀ! ਕੂਚ ਕਰੋ, ਅੱਜ ਮਾਰੇ ਗਏ; ਸਰਕਾਰੇ ਖ਼ਬਰ ਹੋ ਗਈ ਹੈ ਪਿਆਦੇ ਸੁਆਰ ਬਾਹਰ ਆ ਰਹੇ ਹਨ।’ ਬਿਜੈ ਸਿੰਘ-ਫੇਰ ਪਰਉਪਕਾਰੀ ਮਹਾਰਾਜ ਜੀ! ਕੋਈ ਪਿਛਵਾੜੇ ਦਾ ਰਾਹ ਦੱਸੋ ਹਰਨ ਹੋ ਜਾਈਏ। ਲਾਲਾ ਜੀ ਇਕ ਗਹਿਰੀ ਸੋਚ ਅਰ ਧੀਰਜ ਨਾਲ ਪੌੜੀਆਂ ਦੀ ਬੁਖਾਰਚੀ ਵਲ ਗਏ* ਟੁੱਟਾ ਖੁੱਥਾ ਅਸਬਾਬ ਅਰ ਬੋਰੀਆਂ ਤੇ ਜੁੱਲੇ ਜੋ ਬੁਖਾਰਚੀ ਵਿਚ ਪਏ ਸਨ ਕੱਢੇ ਅਰ ਇਕ ਮਿੱਟੀ ਰੰਗੀ ਪੱਥਰ ਦੀ ਸਿਲ ਜੋ ਬੁਖਾਰਚੀ ਦੇ ਲੰਬਾ ਚੁੜਾ ਦੇ ਬਰਾਬਰ ਵਿਛੀ ਪਈ ਧਰਤੀ ਨਾਲ ਇਕ ਜਿੰਦ ਹੋਈ ਪਈ ਜਾਪਦੀ ਸੀ ਘੱਟੇ ਨਾਲੋਂ ਸਾਫ ਕੀਤੀ। ਕੰਧ ਦੇ ਵਿਚ ਇਕ ਨਿਕਾ ਜਿਹਾ ਛੇਕ ਸੀ। ਉਸ ਛੇਕ ਵਿਚ ਇਕ ਸੀਖ ਪਾ ਕੇ ਠੋਕੀ ਤਾਂ ਹੇਠਲੀ ਸਿਲ ਉੱਚੀ ਹੋ ਆਈ, ਦੋ ਸਰੀਰਾਂ ਨੇ ਹੱਥ ਪਾਕੇ ਸਿਲ ਚੁਕ ਲਈ। ਹੇਠਾਂ ਇਕ ਲੋਹੇ ਦੀ ਚੱਦਰ ਵਿਛੀ ਹੋਈ ਸੀ, ਇਸਦੇ ਵਿਚ ਫਿਰ ਇਕ ਨਿਕਾ ਜਿਹਾ ਛੇਕ ਸੀ ਜਿਸ ਵਿਚ ਸਲਾਈ ਫੇਰਨ ਨਾਲ ਹੇਠ ਦੀ ਚੰਦਰ ਵਿਚੋਂ ਦੋ ਤਖਤੇ ਹੋ ਗਏ। ਏਹ ਬੂਹਿਆਂ ਵਾਂਙ ਹੇਠਾਂ ਖਿਸਕ ਕੇ ਕੰਧ ਨਾਲ ਜਾ ਲਗੇ ਅਰ ਖੂਹ ਜਿਹਾ ਪ੍ਰਤੀਤ ਹੋਣ ਲੱਗਾ। ਬੜੀ ਫੁਰਤੀ ਨਾਲ ਖਾਲਸੇਜੀ ਨੂੰ ਸੈਨਤ ਕਰਕੇ ਲਾਲਾ ਜੀ ਨੇ ਹੇਠ ਉਤਾਰਿਆ ਅਰ ਇਹ ਸੁਗੰਦ ਦਿੱਤੀ ਕਿ ਕਦੀ ਜੀਉਂਦੇ ਜੀ ਇਸ ਸੁਰੰਗ ਦਾ ਨਾਮ ਨਹੀਂ ਲੈਣਾ। ਅਰ ਦੋ ਦੀਵੇ ਦੇ ਕੇ ਕਿਹਾ ਸਿੱਧੇ ਤਰੀ ਜਾਇਓ। ਸੱਜੇ ਹੱਥ ਨਾ ਮੁੜਨਾ ਓਧਰ ਕਿਲ੍ਹੇ ਵਾਲੇ ਪਾਸੇ ਨੂੰ ਰਸਤਾ ਹੈ ਅਰ ਬਾਹਰੋਂ ਬੰਦ ਕੀਤਾ ਹੋਇਆ ਹੈ, ਪਰ ਸਿੱਧੇ ਤੁਰੇ ਜਾਣਾ, ਕੁਝ ਵਾਟ ਲੰਘਕੇ ਇਕ ਪੱਥਰ ਆਵੇਗਾ, ਉਸ ਦੇ ਅੱਧ ਵਿਚ ਇਕ ਛੇਕ ਹੋਵੇਗਾ, ਸੀਖ ਪਾ ਕੇ ਦਬੋਗੇ ਤਾਂ ਉਹ ਕੰਧ ਵਿਚ ਸਰਕ ਜਾਵੇਗਾ ਅਰ ਕਚੀ ਮਿੱਟੀ ਦਾ ਢੇਰ ਦਿਸੇਗਾ। ਇਸ ਨੂੰ ਧੱਕੇ ਨਾਲ ਡੇਗਕੇ ਬਾਹਰ ਨਿਕਲਕੇ ਸਾਰੇ ਜੀ *ਲਾਲਾ ਜੀ ਦਾ ਘਰ ਇਕ ਪੁਰਾਤਨ ਹਵੇਲੀ ਸੀ ਅਰ ਬੂਹੇ ਦੇ ਸਿਵਾ ਇਸ ਨੂੰ ਬਾਹਰਲੇ ਪਾਸਿਓਂ ਕੋਈ ਰਸਤਾ ਨਹੀਂ ਸੀ। ਇਹ ਪਠਾਨ ਪਾਤਸ਼ਾਹਾਂ ਦੇ ਵੇਲੇ ਦੀ ਬਣੀ ਹੋਈ ਸੀ ਤੇ ਇਸ ਵਿਚੋਂ ਗੁਪਤ ਰਾਹ ਬਚਣ ਦਾ ਵੀ ਸੀ। ਹੁਣ ਲੀਲ੍ਹਾ ਰਾਮ ਦਾ ਨੌਕਰ, ਜੋ ਬਾਹਰੋਂ ਸਿਪਾਹੀਆਂ ਦੇ ਨਾਲ ਆਯਾ ਸੀ ਤੇ ਦੋ ਸਿਪਾਹੀ ਲਾਲਾ ਜੀ ਦੇ ਸੌਣ ਦੇ ਕੋਠੇ ਦਾ ਬੂਹਾ ਭੰਨ ਰਹੇ ਸਨ ਅਰ ਟਾਂਹਰਾਂ ਮਾਰ ਰਹੇ ਸਨ ‘ਲਾਲਾ ਜੀ! ਬੂਹਾ ਖੋਲ੍ਹੋ।’ ਇਸ ਵੇਲੇ ਲਾਲਾ ਜੀ ਦਾ ਇਕ ਸੱਚਾ ਸੇਵਕ ਸਿਪਾਹੀਆਂ ਨੂੰ ਕਹਿੰਦਾ ਸੁਣਾਈ ਦੇਂਦਾ ਸੀ ਕਿ ਲਾਲਾ ਜੀ ਦਾ ਚਿੱਤ ਕੁਝ ਸੁਖਾਲਾ ਨਹੀਂ ਹੈ ਤੇ ਇਸ ਵੇਲੇ ਜ਼ਰਾ ਅੱਖ ਲੱਗ ਗਈ ਹੋਣੀ ਹੈ, ਪਰ ਉਨ੍ਹਾਂ ਦੇ ਜ਼ੋਰ ਦੇਣ ਤੇ ਇਸਨੇ ਵੀ ਲੀਲਾ-ਝੂਠ, ਝੂਠ, ਝੂਠ, ਮੈਂ ਤੇ ਮੇਰੇ ਘਰ ਸਿਖ ਹੈਨ! ਪਰ ਹੱਛਾ ਸੱਚ ਨੂੰ ਕਾਹਦਾ ਡਰ ਹੈ! ਮੈਂ ਕਪੜੇ ਪਾ ਲਵਾਂ। ਲੀਲਾ-ਬਹੁਤ ਭਲਾ। ਅਰ ਚੁੱਪ ਕਰ ਕੇ ਉਸ ਦੇ ਨਾਲ ਹੋ ਟੁਰੇ। ਵਿਹੜੇ ਵਿਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜੇ ਹੋਏ ਅਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛਜੇ, ਹਰ ਅਟਾਰੀ, ਹਰ ਬੂਹੇ ਅੱਗੇ ਪਹਿਰਾ ਲਗ ਗਿਆ ਹੈ, ਕੁਤਵਾਲ ਸਾਹਿਬ ਭੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤ੍ਰ ਸਨ, ਪਰ ਐਸ ਵੇਲੇ ਢਾਹ ਲਾਉਣ ਵਾਲੇ ਦਰਯਾ ਦੀ ਤਰ੍ਹਾਂ ਐਉਂ ਕਰੜੇ ਤੀਉੜ ਅਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋਂ ਸਾਰੀ ਹਵੇਲੀ ਨੂੰ ਨਿਗਲ ਜਾਣਗੇ। ਕੁਤਵਾਲ-ਆਪ ਮੇਰੇ ਮਿੱਤਰ ਹੋ ਪਰ ਰਾਜਸੀ ਮਾਮਲੇ ਬੜੇ ਬੁਰੇ ਹਨ, ਹੁਣ ਮੈਂ ਸਖਤੀ ਕਰਨ ਲਈ ਪਰ-ਵੱਸ ਹਾਂ, ਆਪ ਝਬਦੇ ਸਿਖਾਂ ਨੂੰ ਫੜਾ ਦਿਓ। ਲੀਲਾ-ਆਪ ਪਾਤਸ਼ਾਹ ਮੈਂ ਪਰਜਾ ਹਾਂ ਅਰ ਮੇਰਾ ਘਰ ਆਪ ਦੇ ਹਾਜ਼ਰ ਹੈ,ਪੱਤਾ ਪੱਤਾ ਢੂੰਡ ਲਵੋ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦੇਂਦਾ ਹਾਂ, ਜਿੱਥੇ ਸਿਖ ਮਿਲੇ,ਫੜ ਲਵੋ,ਜੇ ਮੇਰੀ ਹਵੇਲੀ ਵਿਚੋਂ ਇਕ ਵੀ ਸਿੱਖਨਿਕਲ ਪਵੇ ਤਦ ਮੇਰੇ ਨਾਲ ਜੋ ਚਾਹੋ ਕਰੋ, ਮੈਨੂੰ ਉਜ਼ਰ ਨਹੀਂ ਮੈਂ ਤਾਂ ਆਪਦਾ ਦਾਸ ਹਾਂ, ਕਿਸੇ ਗੱਲ ਦਾ ਉਜ਼ਰ ਨਹੀਂ ਕਰ ਸਕਦਾ। ਕਿਸੇ ਦੁਸ਼ਟ ਕੁਤਵਾਲ-ਤਲਾਸ਼ੀ ਦੀ ਕੀ ਲੋੜ ਹੈ? ਆਪ ਹੀ ਕੱਢ ਦਿਓ, ਇਸ ਤਰ੍ਹਾਂ ਮੈਂ ਕੁਛ ਰਿਆਇਤ ਕਰ ਦੇਵਾਂਗਾ ਤੇ ਦੂਜੀ ਤਰ੍ਹਾਂ ਨਿਕਲੇ ਤਾਂ ਫੇਰ ਰਈ ਹੋਣੀ ਔਖੀ ਹੈ, ਸਾਨੂੰ ਖਬਰ ਬੜੀ ਪੱਕੀ ਮਿਲੀ ਹੈ। ਲੀਲਾ-ਜੇ ਮੇਰੇ ਅੰਦਰ ਹੋਣ ਅਰ ਮੈਂ ਲੁਕਾਉ ਕਰਾਂ ਤਾਂ ਦੇਣਦਾਰ ਪਰ ਜਦ ਹਨ ਹੀ ਨਹੀਂ ਤਾਂ ਕੀ ਕਰਾਂ? ਆਪ ਦੇਖ ਲਵੋ, ਬਿਨਾਂ ਦੇਖੇ ਤਸੱਲੀ ਨਹੀਂ ਆਉਣੀ। ਗੱਲ ਕੀ ਇਸ ਤਰ੍ਹਾਂ ਬਹਿਸ ਮਗਰੋਂ ਤਲਾਸ਼ੀ ਸ਼ੁਰੂ ਹੋਈ, ਘਰ ਦਾ ਪੱਤਾ ਪੱਤਾ ਡਿੱਠਾ ਗਿਆ, ਜ਼ਨਾਨੇ ਮਰਦਾਨੇ ਕਮਰੇ ਟੋਲੇ ਗਏ, ਭਰੇ ਤਹਿਖਾਨੇ ਸਰਦਖਾਨੇ ਸਭ ਤਲਾਸ਼ੇ ਗਏ, ਮੋਰੀਆਂ ਤੇ ਆਲੇ ਤਕ ਢੂੰਡੇ ਗਏ ਪਰ ਸਿੱਖ ਦਾ ਮੁਸ਼ੱਕ ਵੀ ਨਾ ਲੱਭਾ। ਕੁਤਵਾਲ ਸਾਹਿਬ ਦੀ ਪੂਰੀ ਤਸੱਲੀ ਹੋ ਗਈ ਪਰ ਐਸੇ ਅਮੀਰ ਘਰ ਵਿੱਚੋਂ ਖਾਲੀ ਹੱਥ ਕੌਣ ਜਾਵੇ? ਇਕ ਦਿੱਲੀ ਵਲ ਦੇ ਦਫੇਦਾਰ ਜੀ ਲੀਲਾ ਰਾਮ ਨੂੰ ਕਹਿਣ ਲੱਗੇ ਕਿ ਆਪ ਕੀ ਇੱਜ਼ਤ ਖ਼ੁਦਾ ਨੇ ਬਚਾਈ ਹੈ ਪਰ ਕੁਛ ਨਜ਼ਰਾਨਾ ਸਿਪਾਹੀਓਂ ਕੋ ਇਸ ਰਾਤ ਕੇ ਵਕਤ ਮੇਂ ਤਕਲੀਫ ਕਰਨੇ ਕਾ ਦੇ ਦੋ ਤੁਮ ਕੋ ਫਿਰ ਕਭੀ ਤਕਲੀਫ ਨਾ ਹੋਗੀ, ਛੋਟੀ ਮੌਤੀ ਬਾਤ ਰਫਾ ਦਫਾ ਹੋ ਜਾਇਆ ਕਰੇਗੀ ਔਰ ਅਬ ਪੂਰੀ ਸਫਾਈ ਸਰਕਾਰ ਮੇਂ ਹੋ ਜਾਏਗੀ। ਲੀਲਾ ਨੇ ਸੁਣਦੇ ਸਾਰ ਹੀ ਇਕ ਤਸ਼ਤਰੀ ਮੋਹਰਾਂ ਦੀ ਮੰਗਵਾ ਕੇ ਕੁਤਵਾਲ ਦੇ ਅੱਗੇ ਰੱਖੀ। ਕੁਤਵਾਲ ਸਾਹਿਬ ਲਾਹੌਲ ਲਾਹੌਲ ਕਰਨ ਲੱਗ ਗਏ ਕਿ ਮੈਂ ਔਰ ਰਿਸ਼ਵਤ, ਫਿਰ ਆਪ ਸੇ? ਆਪ ਮੇਰੇ ਦਿਲੀ ਦੋਸਤ ਹੈਂ। ਲੀਲਾ-ਵੱਢੀ ਤਦ ਹੁੰਦੀ ਜੇ ਮੈਨੂੰ ਆਪ ਅਪਰਾਧੀ ਪਾ ਲੈਂ ਦੇ ਤਾਂ, ਇਹ ਕੇਵਲ ਆਪ ਦੇ ਸਿਪਾਹੀਆਂ ਦੇ ਦੁੱਧ ਪਾਣੀ ਲਈ ਹੈ। ਗੱਲ ਕੀ ਹਕੀਮਾਂ ਵਾਂਙ ਨਾਂਹ ਨਾਂਹ ਕਰਦੇ ਕੁਤਵਾਲ ਜੀ ਨੇ ਮੋਹਰਾਂ ਸਿਪਾਹੀਆਂ ਦੇ ਜਲ ਪਾਣੀ ਵਾਸਤੇ ਦਫੇਦਾਰ ਦੀ ਝੋਲੀ ਪਵਾਈਆਂ ਅਰ ਹਨੇਰੀ ਵਾਂਗ ਇਕ ਚਹਿਲ ਪਹਿਲ ਕਰਦੇ ਘਰ ਨੂੰ ਵੈਰਾਨੀ ਤੇ ਬੇ-ਤਰਤੀਬੀ ਵਿਚ ਸਿੱਟ ਕੇ ਹੁਣ ਉਧਰ ਦਾ ਹਾਲ ਸੁਣੋ! ਖਾਲਸੇ ਜੀ ਨੂੰ ਜ਼ਮੀਨ ਦੇ ਹੇਠਾਂ ਹੇਠ ਇਕ ਬੜੀ ਪੁਰਾਣੀ ਸੁਰੰਗ ਥਾਣੀ ਲੰਘਣਾ ਪਿਆ, ਰਸਤਾ ਤੰਗ, ਪੁਰਾਣੀ ਹਵਾ ਅਰ ਦੋਹੀਂ ਪਾਸੀਂ ਬੰਦ, ਜੀ ਘਬਰਾਣ ਲੱਗ ਗਏ, ਪਰ ਜਿੰਦ ਪਿਆਰੀ ਨੇ ਕਾਹਲੀ ਕਾਹਲੀ ਦੂਜੇ ਸਿਰੇ ਪੁਚਾਇਆ ਅਰ ਲੀਲਾ ਦੇ ਕਹੇ ਅਨੁਸਾਰ ਕੰਮ ਕਰਨ ਨਾਲ ਰਸਤਾ ਖੁੱਲ੍ਹ ਗਿਆ। ਸਾਰੇ ਜਣੇ ਇਕ ਸੁੰਞ ਉਜਾੜ ਜਿਹੀ ਵਿਚ ਪਹੁੰਚ ਪਏ। ਪੱਥਰ ਟਿਕਾਕੇ ਸੁਰੰਗ ਦਾ ਰਸਤਾ ਤਾਂ ਬੰਦ ਕਰ ਲਿਆ, ਹੁਣ ਇਹ ਫ਼ਿਕਰ ਪਿਆ ਕਿ ਕਿੱਧਰ ਦਾ ਰੁਖ਼ ਕਰੀਏ। ਥੋੜੇ ਕਦਮ ਤੇ ਜਾ ਕੇ ਇਕ ਥਾਂ ਤੇ ਬੈਠ ਗਏ ਅਰ ਸੋਚਣ ਲੱਗੇ। ਕਿਸੇ ਨੂੰ ਰਸਤੇ ਦੀ ਕੁਛ ਖਬਰ ਨਹੀਂ ਸੀ ਅਰ ਨਾ ਇਹ ਪਤਾ ਸੀ ਕਿ ਅਸੀਂ ਕਿਥੇ ਹਾਂ, ਛੇਕੜ ਗੁਰੂ ਤੇ ਭਰੋਸਾ ਰੱਖਕੇ ਇਕ ਪਾਸੇ ਵੱਲ ਤੁਰ ਪਏ। ਓਥੋਂ ਕੁਝ ਕੁ ਵਾਟ ਗਏ ਹੋਣਗੇ ਤਾਂ ਚੰਦ ਦਾ ਚਾਨਣਾ ਹੋ ਗਿਆ ਅਰ ਸਾਮ੍ਹਣੇ-ਪਾਸੇ ਇਕੁ ਕੱਚੀ ਹਵੇਲੀ* ਦਿੱਸੀ। ਇਸ ਦੇ ਅੱਗੇ ਪਹਿਰਾ ਲੱਗਾ ਹੋਇਆ ਸੀ, ਪਹਿਰੇ ਵਾਲੇ ਆਹਟ ਪਾ ਕੇ ਹਾਕ ਲਾਈ। ਹਵੇਲੀ ਵਿਚੋਂ ਤੇ ਉਸ ਦੇ ਮਗਰਲੇ ਪਾਸਿਓਂ ਦੇਖਦੇ ਦੇਖਦੇ ਬਹੁਤ ਸਾਰੇ ਸਿਪਾਹੀ ਸਨੱਧਬੱਧ ਨਿਕਲ ਪਏ ਅਰ ‘ਸਿੱਖ ਆ ਪਏ; ਸਿੱਖ ਆ ਪਏ’ ਕਹਿੰਦੇ ਹੋਏ ਖਾਲਸੇ ਦੇ ਵੱਲ ਉਲਟ ਪਏ। ਸਿੱਖ ਵਿਚਾਰੇ ਅਚਾਨਕ ਬਲਾ ਦੇ ਮੂੰਹ ਫਸ ਗਏ; ਪਰ ਹੌਸਲਾਂ ਇਨ੍ਹਾਂ ਪਾਸ ਇਕ ਐਸੀ ਦਾਤ ਹੈ, ਜੋ ਇਸ ਬਹਾਦਰ ਕੌਮ ਨੂੰ ਕਦੀ *ਇਹ ਚੌਕੀ ਸੀ ਜੋ ਸਿੱਖਾਂ ਦੇ ਮਾਰਨ ਲਈ ਖੋਹਲ ਗਈ ਸੀ ਕੁਛ ਅਸਵਾਰ ਇਥੇ ਉਤਰਆ ਕਰਦੇ ਸੇ। ਐਸੇ ਕਚੇ ਥਾਂ ਤਦੋਂ ਗਸ਼ਤੀ ਫੌਜ ਲਈ ਬਹੁਤੇ ਬਣਾਏ ਗਏ ਹੋਏ ਸਨ। ​ਟੁਰਦੇ ਹੋਏ। ਸਰਕਾਰੇ ਇਤਲਾਹ ਕਰ ਦਿੱਤੀ ਕਿ ਲੀਲਾ ਰਾਮ ਦਾ ਘਰ ਸਾਫ਼ ਹੈ ਅਰ ਕੋਈ ਸ਼ੱਕ ਵਾਲੀ ਗੱਲ ਨਹੀਂ, ਮੁਖ਼ਬਰ ਨੇ ਝੂਠੀ ਖ਼ਬਰ ਦਿੱਤੀ ਹੈ। ਹੁਣ ਮੁਖ਼ਬਰ ਨੂੰ ਸਜ਼ਾ ਦੇਣ ਦੀ ਥਾਂ ਸਰਕਾਰੋਂ ਥੋੜਾ ਜਿਹਾ ਇਨਾਮ ਮਿਲਿਆ ਇਸ ਕਰਕੇ ਕਿ ਮਤਾਂ ਅੱਗੋਂ ਨੂੰ ਖਬਰ ਦੇਣੋਂ ਹਟ ਨਾ ਜਾਵੇ। ਹੁਣ ਉਧਰ ਦਾ ਹਾਲ ਸੁਣੋ! ਖਾਲਸੇ ਜੀ ਨੂੰ ਜ਼ਮੀਨ ਦੇ ਹੇਠਾਂ ਹੇਠ ਇਕ ਬੜੀ ਪੁਰਾਣੀ ਸੁਰੰਗ ਥਾਣੀ ਲੰਘਣਾ ਪਿਆ, ਰਸਤਾ ਤੰਗ, ਪੁਰਾਣੀ ਹਵਾ ਅਰ ਦੋਹੀਂ ਪਾਸੀਂ ਬੰਦ, ਜੀ ਘਬਰਾਣ ਲੱਗ ਗਏ, ਪਰ ਜਿੰਦ ਪਿਆਰੀ ਨੇ ਕਾਹਲੀ ਕਾਹਲੀ ਦੂਜੇ ਸਿਰੇ ਪੁਚਾਇਆ ਅਰ ਲੀਲਾ ਦੇ ਕਹੇ ਅਨੁਸਾਰ ਕੰਮ ਕਰਨ ਨਾਲ ਰਸਤਾ ਖੁੱਲ੍ਹ ਗਿਆ। ਸਾਰੇ ਜਣੇ ਇਕ ਸੁੰਞ ਉਜਾੜ ਜਿਹੀ ਵਿਚ ਪਹੁੰਚ ਪਏ। ਪੱਥਰ ਟਿਕਾਕੇ ਸੁਰੰਗ ਦਾ ਰਸਤਾ ਤਾਂ ਬੰਦ ਕਰ ਲਿਆ, ਹੁਣ ਇਹ ਫ਼ਿਕਰ ਪਿਆ ਕਿ ਕਿੱਧਰ ਦਾ ਰੁਖ਼ ਕਰੀਏ। ਥੋੜੇ ਕਦਮ ਤੇ ਜਾ ਕੇ ਇਕ ਥਾਂ ਤੇ ਬੈਠ ਗਏ ਅਰ ਸੋਚਣ ਲੱਗੇ। ਕਿਸੇ ਨੂੰ ਰਸਤੇ ਦੀ ਕੁਛ ਖਬਰ ਨਹੀਂ ਸੀ ਅਰ ਨਾ ਇਹ ਪਤਾ ਸੀ ਕਿ ਅਸੀਂ ਕਿਥੇ ਹਾਂ, ਛੇਕੜ ਗੁਰੂ ਤੇ ਭਰੋਸਾ ਰੱਖਕੇ ਇਕ ਪਾਸੇ ਵੱਲ ਤੁਰ ਪਏ। ਓਥੋਂ ਕੁਝ ਕੁ ਵਾਟ ਗਏ ਹੋਣਗੇ ਤਾਂ ਚੰਦ ਦਾ ਚਾਨਣਾ ਹੋ ਗਿਆ ਅਰ ਸਾਮ੍ਹਣੇ-ਪਾਸੇ ਇਕੁ ਕੱਚੀ ਹਵੇਲੀ* ਦਿੱਸੀ। ਇਸ ਦੇ ਅੱਗੇ ਪਹਿਰਾ ਲੱਗਾ ਹੋਇਆ ਸੀ, ਪਹਿਰੇ ਵਾਲੇ ਆਹਟ ਪਾ ਕੇ ਹਾਕ ਲਾਈ। ਹਵੇਲੀ ਵਿਚੋਂ ਤੇ ਉਸ ਦੇ ਮਗਰਲੇ ਪਾਸਿਓਂ ਦੇਖਦੇ ਦੇਖਦੇ ਬਹੁਤ ਸਾਰੇ ਸਿਪਾਹੀ ਸਨੱਧਬੱਧ ਨਿਕਲ ਪਏ ਅਰ ‘ਸਿੱਖ ਆ ਪਏ; ਸਿੱਖ ਆ ਪਏ’ ਕਹਿੰਦੇ ਹੋਏ ਖਾਲਸੇ ਦੇ ਵੱਲ ਉਲਟ ਪਏ। ਸਿੱਖ ਵਿਚਾਰੇ ਅਚਾਨਕ ਬਲਾ ਦੇ ਮੂੰਹ ਫਸ ਗਏ; ਪਰ ਹੌਸਲਾਂ ਇਨ੍ਹਾਂ ਪਾਸ ਇਕ ਐਸੀ ਦਾਤ ਹੈ, ਜੋ ਇਸ ਬਹਾਦਰ ਕੌਮ ਨੂੰ ਕਦੀ *ਇਹ ਚੌਕੀ ਸੀ ਜੋ ਸਿੱਖਾਂ ਦੇ ਮਾਰਨ ਲਈ ਖੋਹਲ ਗਈ ਸੀ ਕੁਛ ਅਸਵਾਰ ਇਥੇ ਉਤਰਆ ਕਰਦੇ ਸੇ। ਐਸੇ ਕਚੇ ਥਾਂ ਤਦੋਂ ਗਸ਼ਤੀ ਫੌਜ ਲਈ ਬਹੁਤੇ ਬਣਾਏ ਗਏ ਹੋਏ ਸਨ। ਮੁਨ੍ਹੇਰੇ ਦੇ ਸੁਤੇ ਲੌਢੇ ਪਹਿਰ ਉਠੇ! ਬਨ ਦੇ ਵਿਚ ਇਕ ਛੰਭ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਅਰ ਇਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾਂ ਦੇ ਵੈਰੀ ਢਿਡ ਦਾ ਲਾਂਘਾ ਲੰਘਾਇਆ ਬਿਜੈ ਸਿੰਘ ਦਾ ਸੰਕਲਪ ਇਸ ਬਨ ਵਿਚ ਕੁਝ ਦਿਨ ਕੱਟਣੇ ਦਾ ਸੀ, ਪਰ ਬਨ ਵਿਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪੁਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਤੇ ਘੁਸਮੁਸੇ ਹੋਣੇ ਤੋਂ ਰਤਾ ਕੁ ਪਹਿਲੋਂ ਕੂਚ ਕਰ ਦਿੱਤਾ। ਸੰਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਯਾ ਕੰਢੇ ਆ ਇਸਤ੍ਰੀ-ਬੱਚੀ! ਸਿੰਘ ਜੀ ਤੇ ਮੈਂ ਦਰਿਆਓਂ ਪਾਰ ਉਤਰੇ ਸਾਂ, ਤੁਰਕਾਂ ਆ ਘੇਰਿਆ, ਪਤੀ ਜੀ ਨੇ ਜੁੱਧ ਕੀਤਾ ਪੰਜ ਤੁਰਕ ਮਾਰੇ, ਏਹ ਬਹੁਤ ਸਨ, ਇਨ੍ਹਾਂ ਨੇ ਉਨ੍ਹਾਂ ਨੂੰ ਚੁੱਕ ਨਦੀ ਵਿਚ ਸਿੱਟ ਦਿੱਤਾ, ਮੈਂ ਬੀ ਦੋ ਇਕ ਤੁਰਕ ਮਾਰੇ ਸਨ, ਮੇਰੇ ਪੁਤ੍ਰ ਨੇ ਵੀ ਇਕ ਨੂੰ ਕਾਰੀ ਵਾਰ ਲਾਇਆ ਸੀ। ਇਨ੍ਹਾਂ ਨਿਰਦਈਆਂ ਨੇ ਮੇਰਾ ਗਹਿਣਾ ਲਾਹ ਪੁਤ੍ਰ ਮਾਰ ਸੁੱਟਿਆ ਤੇ ਮੈਨੂੰ ਘਾਉ ਖਾਧੀ ਨੂੰ ਇਥੇ ਸਿੱਟ ਗਏ। ਘੜੀ ਦਿਨ ਰਹਿੰਦੇ ਤੋਂ ਜਿੰਦ ਤੋੜ ਰਹੀ ਹਾਂ, ਨਾ ਮਰਦੀ ਹਾਂ, ਨਾ ਜੀਉਂਦੀ ਹਾਂ-ਕਦੇ ਬੇਹੋਸ਼ ਹੋ ਜਾਂਦੀ ਹਾਂ ਕਦੇ ਹੋਸ਼ ਪਰਤਦੀ ਹੈ, ਪਰ ਗੁਰੂ, ਧੰਨ ਗੁਰੂ! ਗੁਰੂ ਅੰਗ ਸੰਗ ਹੈ ਵਾਹਿਗੁਰੂ ਬੜਾ ਦਿਆਲ ਹੈ। ਮੈਂ ਤ੍ਰਿਖਾ ਨਾਲ ਭੱਜ ਗਈ ਸਾਂ, ਉਸ ਨੇ ਤੁਹਾਨੂੰ ਘੱਲਿਆ। ਬੱਚਿਓ! ਮੈਂ ਚਲੀ, ਔਹ ਸੱਦਾ ਆਇਆ, ਔਹ ਕੂਚ ਦੀ ਤੁਰੀ ਵੱਜੀ, ਔਹ ਪ੍ਰਕਾਸ਼, ਸੱਚਾ ਪ੍ਰਕਾਸ਼ ਦਿੱਸਦਾ ਹੈ। ਬੱਚਿਓ! ਮਰ ਜਾਈਓ; ਪਰ ਧਰਮ ਨਾ ਹਾਰਿਓ, ਨਾ ਹਾਰਿਓ, ਧੰਨ ਗੁਰੂ! ਧੰਨ ਗੁਰੂ!! ​ਇਉਂ ਕਹਿੰਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿਚ ਚੜ੍ਹ ਗਈ, ਜਿੰਦ ਦਾ ਟਿਮ-ਟਿਮਾਉਂਦਾ ਦੀਵਾ ਇਕੋ ਵਾਰੀ ਟਿਮਕ ਕੇ ਬੁਝ ਗਿਆ। ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਉ ਵਿਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸ ਨੇ ਪਿੰਜਰੇ ਵਿਚੋਂ ਪੰਛੀ ਨੂੰ ਉਡਾ ਦਿਤਾ। ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁਕੀ ਸੀ, ਇਸ ਗੱਲ ਦੀ ਪ੍ਰਵਾਹ ਹੀ ਨਹੀਂ ਸੀ ਕਿ ਬੂਹਾ ਖੁਲ੍ਹਾ ਹੈ ਅਰ ਭੱਜ ਜਾਣ ਦਾ ਵੇਲਾ ਹੈ, ਪਰ ਇਕ ਸਿੰਘਣੀ ਦਾ ਅੰਤ ਸੁਆਰਨ ਦਾ ਖ਼ਿਆਲ ਸੀ। ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਬਿਜੈ ਸਿੰਘ ਇਸ ਫਿਕਰ ਵਿਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੋਥ ਪਈ ਰੁਲੇ। ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਅਰ ਕੋਠੇ ਨਾਲ ਪਏ ਤਿੰਨ ਚਾਰ ਮੰਜੇ ਤੇ ਕਖ ਕਾਨ ਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਅਰ ਤਿੰਨੇ ਜਣੇ ਹੌਲੇ ਜਿਹੇ ਫਤੇ ਗਜਾ ਕੇ ਦਬੇ ਪੈਰ ਤੁਰਦੇ, ਮੱਖਣ ਵਿਚੋਂ ਵਾਲ ਵਾਂਗ; ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿਚ ਪਏ ਸਨ, ਤੜਕਸਾਰ ਜਦ ਅੱਖ ਖੁਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ। ਅਰ ਦੂਰ ਦੇ ਸੇਕ ਨੇ ਇਨ੍ਹਾਂ ਦੇ ਮੰਜਿਆਂ ਨੂੰ ਤਪਾਉਣਾ ਸ਼ੁਰੂ ਕਰ ਦਿਤਾ ਹੈ। ਘਾਬਰ ਕੇ ਉਠੇ। ਸਾਰੇ ਦੂਰ ਖੜੋ ਕੇ ਬਿਤਰ ਬਿਤਰ ਦੇਖਣ ਅਰ ਸਿਖਾਂ ਨੂੰ ਗਾਲ੍ਹਾਂ ਕੱਢਣ ਲਗ ਗਏ। ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਅਰ ਕਰਦੇ ਭੀ ਕੀ? ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅੱਜ ਦੀ ਲੁੱਟ ਕੁਝ ਥੋੜ੍ਹੀ ਨਹੀਂ ਸੀ, ਜੋ ਆਪਣੇ ਖੀਸੇ ਭਰਕੇ ਫੇਰ ਐਤਨੀ ਸੀ ਕਿ ਆਪਣੇ ਜਮਾਂਦਾਰ ਨੂੰ ਵੱਢੀ ਦੇ ਕੇ ਖ਼ੁਸ਼ ਕਰ ਲਵੇ। ਇੰਨੇ ਨੂੰ ਲਾਗੇ ਦੀ ਗੜ੍ਹੀ ਦੇ ਕੁਝ ਸਿਪਾਹੀ ਆ ਗਏ ਅਰ ਸਾਰੇ ਜਣੇ ਸਿਖ ਦੀ ਕਾਰ ਨੂੰ ਦੇਖ ਦੇਖ ਅਚੰਭਾ ਹੁੰਦੇ ਸਨ ਤੇ ਕਹਿੰਦੇ ਸਨ ਵਾਹ ਸਿਖੋਂ ਵਾਹ! ਤੁਹਾਡੀ ਮਰਦਾਨਗੀ ਨੂੰ ਸ਼ਾਬਾਸ਼ ਹੈ। ਪੰਡਤ ਜੀ ਨੇ ਪਹਿਲੇ ਬੜੇ ਲੰਮੇ ਚੌੜੇ ਵਖ੍ਯਾਨ ਦੇ ਕੇ ਉਸਦੇ ਪਤੇ ਕੱਢਣ ਦੀਆਂ ਔਕੜਾਂ ਦੱਸੀਆਂ, ਪਰ ਛੇਕੜ ਕਰਾਰ ਕੀਤਾ ਕਿ ਮੈਂ ਸਿਰੋਂ ਪਰੇ ਯਤਨ ਕਰਾਂਗਾ ਅਰ ਆਸ਼ਾ ਹੈ ਕਿ ਪਤਾ ਲਾ ਲਵਾਂਗਾ। ਸੁਆਣੀ ਜੀ ਨੇ ਕੋਈ ਦੋ ਹਜ਼ਾਰ ਰੁਪੱਯਾ ਪੰਡਤ ਜੀ ਨੂੰ ਇਸ ਸੇਵਾ ਲਈ ਪੇਸ਼ਗੀ ਦਿੱਤਾ। ਕੋਈ ਪੰਦਰਾਂ ਕੁ ਦਿਨ ਮਗਰੋਂ ਪੰਡਤ ਜੀ ਨੇ ਸੁਆਣੀ ਜੀ ਨੂੰ ਕਿਹਾ ਕਿ ਮੈਂ ਬਿਜੈ ਸਿੰਘ ਦਾ ਪਤਾ ਕੱਢ ਲਿਆ ਹੈ। ਮਮਤਾ ਦੀ ਮਾਰੀ ਮਾਂ ਨੇ ਕੁਛ ਜਵਾਹਰ ਤੇ ਹਜ਼ਾਰ ਕੁ ਮੋਹਰ ਪੰਡਤ ਹੁਰਾਂ ਦੇ ਹਵਾਲੇ ਕੀਤੀ ਅਰ ਪੈਰਾਂ ਪੁਰ ਸਿਰ ਧਰ ਕੇ ਵਾਸਤਾ ਪਾ ਕੇ ਕਿਹਾ ਭਗਵਾਨ ਦਾ ਵਾਸਤਾ ਜੇ ਕਿ ਇਹ ਪਦਾਰਥ ਮੇਰੇ ਪੁਤ੍ਰ ਨੂੰ ਪੁਚਾ ਦਿਓ। ਪੰਡਤ ਜੀ ਨੇ ਉਸ ਦੀ ਚੰਗੀ ਤਰ੍ਹਾਂ ਤਸੱਲੀ ਬਨ੍ਹਾਈ। ਗਊ ਮਾਤਾ ਜ਼ਾਮਨ ਦਿੱਤੀ, ਸ਼ਾਸਤਰ ਵੇਦ ਦੀ ਸਹੁੰ ਖਾਧੀ ਤੇ ਗੱਫਾ ਲੈ ਕੇ ਘਰ ਪਹੁੰਚੇ। ਇਕ ਡੂੰਘਾ ਜਿਹਾ ਟੋਆ ਪੁੱਟ ਕੇ ਧਨ ਦੱਬ ਦਿਤਾ ਅਰ ਦੂਸਰੇ ਦਿਨ ਢੰਡ ਵਿਚ ਟੁਰ ਪਏ। ਦੇਸ਼ ਵਿਚ ਸਿੱਖਾਂ ਨੇ ਸਿਰ ਹਿਲਾਇਆ ਸੀ, ਖ਼ਾਸ ਕਰ ਬਾਰੀ ਦੁਆਬ ਵਿਚ ਪਰ ਮੰਨੂੰ ਵੱਲੋਂ ਬੀ ਬੜੀ ਸਖ਼ਤੀ ਤੇ ਕਤਲ ਹੋ ਰਹੀ ਸੀ। ਲਾਹੌਰ ਵਿਚ ਆਏ ਦਿਨ ਸਿਖ ਮਾਰੇ ਜਾਂਦੇ ਸਨ*। ਘਰ ਘਰ ਇਨ੍ਹਾਂ ਗੱਲਾਂ ਦਾ ਚਰਚਾ ਸੀ। ਮੰਨੂੰ ਨੂੰ ਅਦੀਨਾਬੇਗ ਤੇ ਸ਼ੱਕ ਸੀ ਕਿ ਉਹ ਸਿੱਖਾਂ ਚੁੱਕਦਾ ਹੈ ਸੋ ਉਸ ਨੂੰ ਹੁਕਮ ਗਿਆ ਸੀ ਕਿ ਤੂੰ ਇਨ੍ਹਾਂ ਦਾ ਖੁਰਾ ਗੋਲੀ-ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇ ਪੁਰ ਦੋ ਭੁਖੇ ਬਾਘ ਛਡੇ ਗਏ,ਅਰ ਦੋ ਸਿੱਖ, ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹਕੇ ਖੜੇ ਕੀਤੇ ਗਏ। ਬਾਘਿਆਂ ਨੇ ਐਉਂ ਹਾਬੜ ਹਾਬੜਕੇ ਉਨ੍ਹਾਂ ਦੀ ਬੋਟੀ ਬੋਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ; ਪਰ ਬੇਬੇ ਜੀ! ਆਖਦੇ ਹਨ ਕਿ ਕਿਸੇ ਨੇ ਹਾਇ ਤੀਕ ਨਹੀਂ ਕੀਤੀ, ਸ੍ਰੀ ਵਾਹਿਗੁਰੂ ਹੀ ਉਚਾਰਦੇ ਚਲ ਬਸੇ। ਗੋਲੀ-ਨਵਾਬ ਸਾਹਿਬ ਆਪ ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਭੀ ਸਨ। ਸਾਰੇ ਉਪਰਲੇ ਤਖਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਤੋਂ ਖਿੜ ਖਿੜਾਕੇ ਹੱਸਦੇ ਸਨ। ਸੁਆਣੀ (ਠੰਢਾ ਸਾਹ ਭਰਕੇ)-ਵਿਨਾਸ਼ ਕਾਲੋਚ ਵਿਪ੍ਰੀਤ ਬਧੇ* ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ। ਨਾਰਾਇਣ! ਮੇਰੇ ਪੁਤ੍ਰ ਨੂੰ ਪ੍ਰਹਿਲਾਦ ਵਾਂਗ ਬਚਾ ਦੇਹ। ਲਾਲ! ਤੈਨੂੰ ਤੱਤੀ ਵਾ ਨਾ ਲੱਗੇ। *ਜੇ ਕਿਸੇ ਦਾ ਨਾਸ਼ ਹੋਣ ਦਾ ਸਮਾਂ ਆਵੇ ਤਾਂ ਪਹਿਲਾਂ ਉਸ ਦੀ ਬੁਧਿ ਮਾੜੀ ਜਾਂਦੀ ਹੈ। ਸੁਆਣੀ-ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ ਇਹ ਸਾਰਾ ਮੈਤ੍ਰੀ ਦਾ ਹੀ ਫਲ ਹੈ, ਕਦੀ ਪਾਟੀਆਂ ਕੰਧਾਂ ਪੁਰ ਭੀ ਛੱਤ ਟਿਕੀ ਹੈ? ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ। ਇਕ ਦਿਨ ਸੁਆਣੀ ਕੋਠੇ ਤੇ ਬੈਠੀ ਵਾਲ ਸੁਕਾਉਂਦੀ ਸੀ ਤੇ ਇਹ ਗੀਤ ਗਾਉਂਦੀ ਸੀ:- ਮੈਨੂੰਇੰਨੇ ਨੂੰ ਕੁਲਪਤ ਰਾਇ ਨਾਜ਼ਮ ਦੀ ਵਹੁਟੀ ਦੀ ਡੌਲੀ ਆ ਗਈ ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵਹੁਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਅਰ ਦਰਦ ਵੰਡਿਆ, ਜਿਵੇਂ ਅੱਜ ਕੱਲ ਕਿਸੇ ਦੇ ਪੁੱਤ੍ਰ ਮਰਨੇ ਪਰ ਪਰਚਾਉਣੀ ਕਰੀਦੀ ਹੈ। ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵਹੁਟੀ ਨੇ ਮਾਖੋਵਾਲ* ਦੇ ਜੁੱਧ ਦੀ ਭਯਾਨਕ ਕਹਾਣੀ ਐਉਂ ਦਿੱਤੀ:- ਨਾਜ਼ਮਣੀ-ਭੈਣ ਜੀ! ਸਿੱਖਾਂ ਵਿਚਾਰਿਆਂ ਦੇ ਭਾ ਦੀ ਡਾਢੀ ਆ ਬਣੀ ਹੈ। ਹੈਨ ਤਾਂ ਚੰਗੇ ਪਰ ਸਮੇਂ ਦੇ ਪਾਤਸ਼ਾਹ ਇਨ੍ਹਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀਂ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ, ਲੂੰ ਕੰਡੇ ਖੜੇ ਹੋ ਗਏ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਜੁੱਧ ਵਿਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤਕ ਦਾ ਇਲਾਕਾ ਮੱਲ ਲਿਆ ਸੀ ਤੇ ਫੇਰ ਗਸ਼ਤੀ ਫ਼ੌਜ ਨੇ ਉਨ੍ਹਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ ਅਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ ਜਾਂ ਲੁਕ ਛੁਪ ਕੇ *ਮਾਖੋਵਾਲ ਦੇ ਜੁੱਧ ਦਾ ਹਾਲ ਜੇਮਜ਼ ਬ੍ਰਾਊਨ, ਮੈਲਕਮ, ਗ੍ਰਿਫਨ, ਕਨਿੰਘਮ ਅਰ ਮੁਹੰਮਦ ਲਤੀਫ ਨੇ ਆਪਣੇ ਇਤਿਹਾਸਾਂ ਵਿਚ ਲਿਖਿਆ ਹੈ। *ਇਹ ਮੇਲਾ ਸੰਮਤ ੧੮੦੮ ਦੇ ਹੋਲੇ ਮਹੱਲੇ ਦਾ ਆਨੰਦਪੁਰ ਸਾਹਿਬ ਦਾ ਸੀ ਤੇ ਛਾਪਾ ਆਦੀਨਾ ਬੇਗ਼ ਨੇ ਐਨ ਮੇਲੇ ਵਾਲੇ ਦਿਨ ਮਾਰਿਆ ਸੀ। ਨਾਜ਼ਮਣੀ-ਕੱਲ ਦਰਬਾਰ ਵਿਚ ਏਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਤੇ ਇਕ ਮਿਤ੍ਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਆਦੀਨਾ ਬੇਗ ਬੜਾ ਚਲਾਕ ਹੈ, ਲਾਹੌਰ ਦੇ ਥੱਲੇ ਭੀ ਨਹੀਂ ਲਗਦਾ, ਵਿਗੜਦਾ ਭੀ ਨਹੀਂ, ਸਿਖਾਂ ਨਾਲ ਲੜ ਭੀ ਪੈਂਦਾ ਹੈ ਤੇ ਫੇਰ ਸੁਲਹ ਭੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿਖਾਂ ਦੇ ਫਸਾਦ ਦੀਵਾਨਣੀ-ਚੁਪ ਕਰ ਰਹੁ ਭੈਣ! ਹੋ ਗਿਆ ਹੋਊ। ਕੋਈ ਕਾਰਣ ਵਰਤਿਆ ਹੋਊ। ਚਿਰ ਨਹੀਓਂ ਰਹਿਣ ਲੱਗਾ, ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕ ਆਪਣੇ ਭਰਾਵਾਂ ਨਾਲਜਾ ਰਲਣਾ ਹੈ। ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ, ਯਥਾ-‘ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ’! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਰਕਮ ਰਕਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ ਅਰ ਵਿੱਥਾਂ ਘੱਟ ਹੁੰਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁਖ਼ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ। ਜਿਥੇ ਕੁ ਵਜ਼ੀਰਾਬਾਦ ਹੈ, ਇਹ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ਼ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਕਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇਖਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ। ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ​ਦੂਰ ਕਰਦਾ ਹਾਂ ਅਰ ਫੇਰ ਆਪਣੀ ਲੱਤ ਉੱਚੀ ਰੱਖਣ ਲਈ ਥੋੜੇ ਬਹੁਤ ਫਸਾਦ ਸਿੱਖਾਂ ਦੇ ਹੋਣ ਭੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ ਰਹੀ ਸਾਂ*, ਪਰ ਭੈਣ ਜੀ ਐਤਕਾਂ ਇਕ ਗੱਲ ਬੜੀ ਮਾੜੀ ਹੋਈ ਹੈ। ਸਿੱਖਾਂ ਦਾ ਇਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ। ਦੀਵਾਨਣੀ-ਚੁਪ ਕਰ ਰਹੁ ਭੈਣ! ਹੋ ਗਿਆ ਹੋਊ। ਕੋਈ ਕਾਰਣ ਵਰਤਿਆ ਹੋਊ। ਚਿਰ ਨਹੀਓਂ ਰਹਿਣ ਲੱਗਾ, ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕ ਆਪਣੇ ਭਰਾਵਾਂ ਨਾਲਜਾ ਰਲਣਾ ਹੈ। ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ, ਯਥਾ-‘ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ’! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਰਕਮ ਰਕਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ ਅਰ ਵਿੱਥਾਂ ਘੱਟ ਹੁੰਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁਖ਼ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ। ਜਿਥੇ ਕੁ ਵਜ਼ੀਰਾਬਾਦ ਹੈ, ਇਹ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ਼ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਕਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇਖਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ। ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ਇਹ ਦੋਵੇਂ ਮਾਂ ਪੁੱਤ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖਕੇ ਇਨ੍ਹਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਅਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹੁਰਾਸ ਦਾ ਪਾਠ ਕਰਨ ਲਈ ਬੈਠ ਗਏ। ਪਰ ਪਾਠ ਕਰਨ ਦੀ ਥਾਵੇਂ ਚੁਪ ਚਾਪ ਬੈਠ ਜਾਣ ਥੀਂ ਮਲੂਮ ਹੁੰਦਾ ਹੈ ਕਿ ਕਿਸੇ ਤੀਸਰੇ ਦੀ ਉਡੀਕ ਕਰ ਰਹੇ ਹਨ ਜੋ ਥੋੜੇ ਹੀ ਚਿਰ ਵਿਚ ਪੂਰੀ ਹੋ ਗਈ ਕਿ ਇਕ ਸੂਰਜ ਵਰਗੇ ਖਿੜੇ ਤੇ ਚੰਦ ਵਰਗੇ ਹਸਮੁੱਖ ਚਿਹਰੇ ਵਾਲੇ ਸੱਜਣ ਆ ਪਹੁੰਚੇ ਅਰ ਆਪਣੀ ਝੁੱਗੀ ਦੀ ਵਾੜ ਦੇ ਵਿਹੜੇ ਵਿਚ ਆਕੇ ਕੁਝ ਪੈਸੇ ਇਸਤ੍ਰੀ ਦੇ ਹੱਥ ਧਰੇ ਤੇ ਕਪੜੇ ਲਾਹ ਮੂੰਹ ਹੱਥ ਧੋ ਕੇ ਪਾਠ ਕਰਨ ਬੈਠ ਗਏ। ਬੀਬੀ ਨੇ ਪਾਠ ਕੀਤਾ ਅਰ ਦੋਵੇਂ ਜਣੇ ਪ੍ਰੇਮ ਨਾਲ ਉਸ ਦੇ ਮਧੁਰ ਪਾਠ ਨੂੰ ਸੁਣਦੇ ਰਹੇ। ਜਦ ਭੋਗ ਪਾ ਕੇ ਅਰਦਾਸਾ ਸੋਧ ਚੁਕੇ, ਤਦ ਬੀਬੀ ਨੇ ਲੂਣ ਪਾ ਕੇ ਸਾਦੇ ਪ੍ਰਸ਼ਾਦੇ ਤਿਆਰ ਕਰ ਲਏ, ਨਾ ਹੀ ਘਿਉ ਲੱਗਾ ਰੋਟੀਆਂ ਨੂੰ ਤੇ ਨਾ ਹੀ ਇਹ ਪਰਵਾਰ ਸਾਡੇ ਬਿਜੈ ਸਿੰਘ ਜੀ ਸ਼ੀਲ ਕੌਰ ਤੇ ਭੁਜੰਗੀ ਜੀ ਦਾ ਹੈ। ਇਸ ਵੇਲੇ ਚੰਦ ਦੀ ਮਿੱਠੀ ਚਾਨਣੀ ਬ੍ਰਿਛਾਂ ਨੂੰ ਚਾਂਦਨੀ ਦੀ ਰੁਪਹਿਲੀ ਚੱਦਰ ਪਹਿਨਾ ਰਹੀ ਸੀ ਅਰ ਪੱਤਿਆਂ ਵਿਚੋਂ ਛਣ ਛਣ ਕੇ ਚਾਂਦਨੀ ਹੇਠਾਂ ਬੀ ਪੈ ਰਹੀ ਸੀ। ਬਨ ਪਸ਼ੂਆਂ ਦੇ ਘੁਰਾਉਣ ਦੇ ਸ਼ਬਦ ਕਿਸੇ ਕਿਸੇ ਵੇਲੇ ਇਕ ਭਯੰਕਰ ਸੁਰ ਵਿਚ ਗੂੰਜ ਪੈਂਦੇ ਸਨ ਕਿ ਇੰਨੇ ਚਿਰ ਵਿਚ ਇਕ ਮਾਨੁਖੀ ਆਵਾਜ਼ ‘ਹਾਇ! ਹਾਇ! ਹਾਇ!' ਦੀ ਆਉਣ ਲੱਗ ਪਈ, ਜਿਸਦੀ ਚੋਭ ਹਿਰਦਿਆਂ ਨੂੰ ਨੇਜੇ ਵਾਂਗ ਪੂਰੋ ਰਹੀ ਸੀ। ਬਿਜੈ ਸਿੰਘ ਦਾ ਦਯਾ ਪੂਰਤ ਹਿਰਦਾ ਰਹਿ ਨਾ ਸਕਿਆ, ਇਕ ਦੀਣੀ* ਬਾਲ ਕੇ ਆਵਾਜ਼ ਦੀ ਸੋਧ ਪੁਰ ਤੁਰਿਆ; ਨਾਲ ਵਹੁਟੀ ਤੇ ਪੁਤ੍ਰ ਭੀ ਹੋ ਲਏ। ਲਭਦੇ ਲਭਦੇ ਇਕ ਬ੍ਰਿਛ ਦੇ ਹੇਠ ਇਕ ਲੁੱਛਦੇ ਆਦਮੀ ਨੂੰ ਡਿੱਠਾ ਜੋ ਹਾਇ ਹਾਇ ਕਰ ਰਿਹਾ ਸੀ, ਅਰ ਜਿਸ ਦੇ ਬਦਨ ਨੂੰ ਐਸੀਆਂ ਝਰੀਟਾਂ ਲਗ ਰਹੀਆਂ ਸਨ ਕਿ ਜਿਨ੍ਹਾਂ ਕਰਕੇ ਕਈ ਥਾਵਾਂ ਤੋਂ ਲਹੂ ਸਿੰਮ ਰਿਹਾ ਸੀ। ਅੱਖਾਂ ਦੀ ਰੰਗਤ ਐਸੀ ਪਲਟੀ ਹੋਈ ਸੀ ਕਿ ਆਦਮੀ ਵਹਿਸ਼ੀ ਹੋਇਆ ਜਾਪਦਾ ਸੀ। ਬਿਜੈ ਸਿੰਘ ਨੇ ਸਹਿਜ ਨਾਲ ਉਸਨੂੰ ਚੁਕਿਆ ਅਰ ਸੰਭਾਲ ਕੇ ਆਪਣੇ ਸ਼ੀਸ਼ ਮਹਿਲ+ ਵਿਚ ਲਿਆ ਪਾਇਆ, ਪਾਣੀ ਉਸ ਦੇ ਮੂੰਹ ਵਿਚ ਚੋਇਆ ਅਰ ਘਾਉ ਧੋ ਕੇ ਲਾਲ ਤੇਲ ਲਾ ਕੇ ਸ਼ੀਲ ਕੌਰ ਦਾ ਕਪੜਾ ਪਾੜ ਕੇ ਪੱਟੀ ਬੱਧੀ। ਹੁਣ ਜ਼ਰਾ ਉਸ ਨੂੰ ਆਸਙ ਹੋ ਆਈ ਅਰ ਲੱਗਾ ਅਸੀਸਾਂ ਦੇਣ। ਅਸੀਸਾ ਤੋਂ ਝੱਟ ਪਛਾਣਿਆ ਗਿਆ ਕਿ ਇਹ ਤਾਂ ਪਿਤਾ ਜੀ ਦਾ ਪ੍ਰੋਹਿਤ ਹੈ। ਅਚੰਭਾ ਹੋ ਕੇ ਬਿਜੈ ਸਿੰਘ ਨੇ ਉਸ ਨੂੰ ਪੁਛਿਆ ਕਿ ਤੁਸੀਂ ਕਿਵੇਂ ਇਸ ਬਨ ਵਿਚ ਆ ਫਾਥੇ? ਪੰਡਤ ਜੀ ਭੁੱਖੇ ਸਨ ਤੇ ਆਪ ਨੂੰ ਦੁਖੀ ਦੱਸਦੇ ਸਨ। ਕੁਛ ਖਾਧੇ ਬਿਨਾਂ ਗਲਬਾਤ ਕਰ ਸਕਣੀ ਔਖੀ ਸੀ। *ਬਨਾਂ ਵਿਚ ਲਕੜੀਆਂ ਦੇ ਟੁਕੜੇ ਤੇ ਕਈ ਤਰ੍ਹਾਂ ਦੇ ਸਿੱਟੇ ਬਾਲ ਕੇ ਉਹਨਾਂ ਤੋਂ ਦੀਵੇ ਦਾ ਕੰਮ ਲਿਆ ਕਰਦੇ ਸਨ। ਪਹਾੜਾਂ ਵਿਚ ਦੀਣੀ ਚੀਲ੍ਹਾਂ ਦੀ ਬਾਲਦੇ ਸਨ। ਪੰਡਤ-ਵੱਡਾ ਔਖਾ,ਕਈ ਸੂਹੀਏਂ ਛਡੇ,ਕਈਆਂ ਨੂੰ ਸੁੰਧਕਾਂ ਕੱਢਣ ਤੇ ਨੌਕਰ ਰਖਿਆ, ਕਿਸੇ ਡਾਢੇ ਸਿਆਣੇ ਨੇ ਸਿਖੀ ਭੇਖ ਧਾਰ ਕੇ ਸਿਖਾਂ ਵਿਚੋਂ ਸੂੰਹ ਕਢੀ ਕਿ ਤੁਸੀਂ ਏਸ ਬਨ ਵਿਚ ਹੋ। ਜਿਥੇ ਮੈਂ ਕਈ ਚਿਰਾਂ ਤੋਂ ਆਇਆ ਤੁਹਾਨੂੰ ਲੱਭ ਰਿਹਾ ਸੀ। ਅਜ ਅਚਾਨਕ ਆਪ ਟੋਕਰੀਆਂ ਵੇਚਦੇ ਮਿਲ ਗਏ। ਚਾਹੇ ਤੁਸੀਂ ਚੰਗੜ ਦੇ ਭੇਸ ਵਿਚ ਸੋ, ਪਰ ਮੈਂ ਸਿਆਣ ਲਿਆ ਸੀ ਤੇ ਤੁਹਾਡੇ ਮਗਰ ਆਇਆ ਸੀ। ਤੁਹਾਨੂੰ ਮੈਂ ਕਿੰਨੀਆਂ ਵਾਜਾਂ ਦਿੱਤੀਆਂ ਪਰ ਤੁਸੀਂ ਨਾ ਬੋਲੇ, ਛੇਕੜ ਮੈਂ ਤੁਹਾਡੇ ਮਗਰ ਬਨ ਵਿਚ ਵੜਿਆ, ਜਿਥੇ ਮੈਨੂੰ ਚੋਰਾਂ ਨੇ ਘੇਰ ਲਿਆ ਅਰ ਘਾਇਲ ਕਰਕੇ ਸੁਟ ਦਿੱਤਾ ਤੇ ਸਭ ਕੁਝ ਲੁਟ ਪੁਟ ਕੇ ਲੈ ਗਏ ਅਰ ਤੜਫ਼ਦੇ ਨੂੰ ਸਿੱਟ ਗਏ। ਮਿਸਰ-ਮੈਂ ਆਪਣੀ ਥਾਂ ਸ਼ਰਮ ਵਿਚ ਮਰਦਾ ਜਾਂਦਾ ਹਾਂ ਕਿ ਤੁਹਾਡੀ ਮਾਂ ਦੀ ਮਰਜ਼ੀ ਪੂਰੀ ਕਰਨੇ ਦੀ ਥਾਂ ਮੈਂ ਸਗੋਂ ਨੁਕਸਾਨ ਕੀਤਾ ਅਰ ਤੁਹਾਨੂੰ ਭੀ ਦੁੱਖ ਦਿੱਤਾ। ਬਿਜੈ ਸਿੰਘ-ਨਹੀਂ ਨਹੀਂ, ਆਪ ਮੇਰੀ ਵਲੋਂ ਫਿਕਰ ਨਾ ਕਰੋ, ਧਨ ਸਹੁਰੇ ਦਾ ਕੀ ਹੈ, ਜਿਸ ਦੇ ਭਾਗਾਂ ਦਾ ਸੀ ਸੋ ਲੈ ਗਿਆ! ਮੈਨੂੰ ਸ਼ੋਕ ਹੈ ਕਿ ਮੈਂ ਤੁਹਾਡੀ ਅਵਾਜ਼ ਨਾ ਸੁਣੀ। ਮਿਸਰ-ਮੈਂ ਤੁਹਾਡੀ ਮਾਤਾ ਨੂੰ ਕੀ ਮੂੰਹ ਦੇਵਾਂਗਾ? ਹੇ ਧਰਤੀ ਮਾਤਾ ਤੂੰਹੋਂ ਵੇਹਲ ਦੇਹ ਮੈਂ ਗਰਕੂ ਜਾਵਾਂ। ਓਹੋ! ਚੋਰ ਸਹੁਰੇ ਮੈਨੂੰ ਜੀਉਂਦਾ ਕਿਉਂ ਛਡ ਗਏ? ਮਾਰ ਜਾਂਦੇ ਤਾਂ ਲੱਜਯਾਵਾਨ ਤਾਂ ਨਾ ਹੋਣਾ ਪੈਂਦਾ। ਬਿਜੈ ਸਿੰਘ--ਪੰਡਤ ਜੀ! ਆਪ ਕਿਉਂ ਫਿਕਰ ਕਰਦੇ ਹੋ? ਮੇਰੀ ਮਾਤਾ ਕਦੇ ਗੁੱਸੇ ਨਹੀਂ ਹੋਵੇਗੀ, ਉਹ ਤੁਹਾਡੇ ਬਚਨ ਤੇ ਅਮੰਨਾ ਕਰ ਲਵੇਗੀ, ਤੁਸੀਂ ਜਿਹੇ ਕਿਹੇ ਆਦਮੀ ਥੋੜੇ ਹੋ? ਬਿਜੈ ਸਿੰਘ-ਇਹ ਤਾਂ ਝੂਠ ਹੈ ਜੋ ਮੈਂ ਲਿਖ ਨਹੀਂ ਸਕਦਾ; ਤੁਹਾਡੀ ਮਿਹਨਤ ਅਰ ਦੁੱਖ ਪਾਉਣ ਦਾ ਸਾਰਾ ਸਮਾਚਾਰ ਜੋ ਤੁਸਾਂ ਦੱਸਿਆ ਹੈ ਲਿਖ ਦਿਆਂਗਾ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਪੰਡਤ ਹੁਰੀਂ ਸੁੱਤੇ ਅਰ ਸੰਤੋਖੀ ਟੱਬਰ ਨੇ, ਜਲ ਦੇ ਦੋ ਦੋ ਬੁੱਕ ਪੀ ਕੇ ਕਰਤਾਰ ਦਾ ਸ਼ੁਕਰ ਕੀਤਾ ਅਰ ਸੌਂ ਰਹੇ। ਸਵੇਰੇ ਉੱਠੇ, ਪੰਡਤ ਹੁਰੀਂ ਮਾਂਦੇ ਤਾਂ ਸਨ ਹੀ ਨਹੀਂ; ਨਾ ਕਿਤੇ ਚਰ ਮਿਲੇ ਸਨ, ਨਾ ਕਿਸੇ ਕੁੱਟਿਆ ਸੀ, ਨਾਂ ਉਨ੍ਹਾਂ ਬਿਜੈ ਸਿੰਘ ਨੂੰ ਹਾਕ ਮਾਰੀ ਸੀ। ਚੋਰ ਸੀ ਤਾਂ ਪੰਡਤ ਜੀ ਦਾ ਆਪਣਾ ਮਨ ਸੀ, ਜ਼ਖਮ ਜਿਹੜੇ ਪੰਡਤ-ਪਰ ਮੇਰੇ ਪਾਸ ਤਾਂ ਖਰਚ ਭੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਅਰ ਪ੍ਰਦੇਸੀ ਹਾਂ, ਕੀ ਕਰਾਂ? ਸ਼ੀਲਾ-ਸੁਆਮੀ ਜੀ! ਰਾਤ ਵਾਲੇ ਪੈਸੇ ਹਨ ਜੋ ਆਪ ਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ। ਪੰਡਤ-ਹੂੰ! ਜਜਮਾਨ ਭਗਵਾਨ! ਇਨ੍ਹਾਂ ਨਾਲ ਕੀਹ ਬਣੇਗਾ। ਮੇਰੇ ਅੱਗੇ ਤਾਂ ਬੜੀ ਪੰਧ ਹੈ। ਬਿਜੈ ਸਿੰਘ-ਪ੍ਰਿਯਾ! ਕੋਈ ਰੱਖੀ ਰਖਾਈ ਚੀਜ ਕੱਢੋ, ਪ੍ਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ? ਸ਼ੀਲਾ-ਮਹਾਰਾਜ ਜੀ! ਆਪ ਦੀ ਬਖਸ਼ੀ ਹੋਈ ਵਿਵਾਹ ਗੰਢ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ। ਬਿਜੈ ਸਿੰਘ-ਸੱਚ ਹੈ, ਮੈਂ ਬੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ; ਪਰ ਪਿਆਰੀ! ਅੰਤ ਵੇਲੇ ਸਭ ਕੁਛ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਅਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ? ਇਹ ਕਹਿ ਮੁੰਦਰੀ ਲਾਹ ਦਿਤੀ; ਜੋ ਪੰਡਤ ਹੁਰਾਂ ਨੂੰ ਦਿਤੀ ਗਈ। ਪੰਡਤ ਜੀ ਨੇ ਇਕ ਵੇਰੀ ਵੀ ਨਾਂਹ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਅਰ ਤੁਰ ਪਿਆ। ਰਾਹ ਵਿਚ ਨਖਰੇ ਕਰ ਕਰ ਕੇ ਤੁਰੇ ਇਹ ਬਹਾਨਾ ਬਣਾਵੇ ਕਿ ਤੁਰ ਨਹੀਂ ਹੁੰਦਾ। ਸੋ ਬਿਜੈ ਸਿੰਘ ਜੀ ਨੇ ਕਈ ਥਾਂ ਚੁਕ ਚੁਕ ਕੇ ਉਸ ਨੂੰ ਜੰਗਲੋਂ ਪਾਰ ਪੁਚਾਇਆ। ਫੇਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿਚ ਪਹੁੰਚੇ। ਆਪਣਾ ਕੰਮ ਸਿਰੇ ਚੜ੍ਹਾ ਕੇ ਪੰਡਤ ਹੁਰੀਂ ਜਿਸ ਗਿਰਾਂ ਉਤਰੇ ਹੋਏ ਸੇ ਓਥੇ ਆਪਣੇ ਡੇਰੇ ਅੱਪੜੇ, ਲਗੇ ਹੁਣ ਸੋਚਾਂ ਦੇ ਘੋੜੇ ਦੁੜਾਉਣ ਕਿ ਬਹੁਤ ਹੱਛਾ ਕੰਮ ਭੁਗਤ ਗਿਆ, ਸਾਰਾ ਰੁਪੱਯਾ ਪਚ ਗਿਆ ਅਰ ਪਤ ਬੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸਚਾ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਯਾ ਹਾਂ ਤੇ ਧਨ ਪੁਚਾ ਦਿੱਤਾ ਹੈ। ਇਹ ਉਨ੍ਹਾਂ ਦੀ ਨਿਸ਼ਾਨੀ ਹੈ। ਵਾਹ ਵਾਹ, ਖ਼ੂਬ ਸੱਪ ਮਾਰਿਆ ਤੇ ਲਾਠੀ ਭੀ ਬਚਾਈ। ਪਰ ਨਹੀਂ, ਭੁੱਲ ਕਰਦਾ ਹਾਂ, ਇਹ ਸਿਖ ਬੜੇ ਅਫ਼ਲਾਤੂਨ ਹਨ, ਕੀ ਪਤਾ ਹੈ ਮੀਰ ਮੰਨੂੰ ਦਾ ਅੰਨਯਾਈਂ ਤੇ ਕਰੜਾ ਰਾਜ ਇਨ੍ਹਾਂ ਦੇ ਹੱਥੀਂ ਝਬਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ, ਫੇਰ ਬਿਜੈ ਸਿੰਘ ਮਾਂ ਨੂੰ ਮਿਲੇ ਤੇ ਮੇਰਾ ਪੋਲ ਖੁਲ੍ਹ ਜਾਏ? ਉਸ ਵੇਲੇ ਤਾ ਕਿਤੋ ਹਡੀ ਬੋਟੀ ਬੀ ਨਾ ਲੱਭੇਗੀ। ਮੈਂ ਵਰਮੀ ਮਾਰ ਚਲਿਆ ਹਾਂ, ਸੱਪ ਭੀ ਮਰੇ ਤਦ ਆਨੰਦ ਹੈ, ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸਚਿੰਤ ਹੋ ਜਾਈਏ, ਜੋ ਮਨ ਨੂੰ ਖੁਤ-ਖੁਤੀ ਲਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੇ ਮੇਰੇ ਸਿਆਣੇ ਮਨ! ਕੋਈ ਹੋਰ ਜੁਗਤਿ ਕੱਢ ਜਿਸ ਕਰ ਕੇ ਨਿਸਚਿੰਤ ਹੋ ਜਾਈਏ (ਅੱਖਾਂ ਬੰਦ ਸਿਰ ਨੀਵਾਂ ਪਾ ਲਿਆ) ਆਹ! ਕਿਹੀ ਦੂਰ ਦੀ ਸੁਝੀ ਹੈ! ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸੁੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੋ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਫੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ-ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ ​ਏਕ ਪੰਥ ਦੋ ਕਾਜ! ਏਸ ਗਿਰਾਂ ਇਕ ਤੁਰਕ ਸਿਰਕਰਦਾ ਵੱਸਦਾ ਹੈ ਅੱਸੀ ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ। ਇਥੇ ਤਿੰਨ ਸਿੱਖ ਹਨ, ਅੱਸੀ ਤਿਆਂ ਦੋ ਸੌ ਚਾਲੀ, ਵਾਹ ਵਾਹ ਨਾਲੇ ਗੱਫਾ ਹੱਥ ਲੱਗੇਗਾ। ਨਾਲੇ ਮੇਰੇ ਜੀ ਦੀ ਖੁਤਖਤੀ ਮਿਟ ਜਾਵੇਗੀ ਹੇ ਮਰੇ ਦਿਲ ਇਹ ਕੀ ਫੁਰਨਾ ਹੈ? ਪਾਪ ਬੁਰਾ; ਇਕ ਕਰੋ ਤਾਂ ਉਸ ਨੂੰ ਠੱਲ੍ਹਣ ਲਈ ਇਕ ਹੋਰ ਦੀ ਲੋੜ ਪੈਂਦੀ ਹੈ। ਉਸ ਨੂੰ ਠੱਲ੍ਹਣ ਲਈ ਫੇਰ ਇਕ ਹੋਰ ਦੀ, ਐਉਂ ਇਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫੇਰ ਬੇਆਸਰਾ ਹੀ ਰਹਿੰਦੀ ਹੈ। ਹਾਂ ਹਾਂ ਪਰ ਸਿੱਖ ਤਾਂ ਸਿਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ। ਏਹ ਤਾਂ ਆਪ ਮੌਤ ਨੂੰ ਵਾਜਾਂ ਮਾਰਦੇ ਫਿਰਦੇ ਹਨ, ਇਨ੍ਹਾਂ ਦਾ ਮਾਰਿਆ ਜਾਣਾ ਇਨ੍ਹਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ। ਇਸ ਵਿਚ ਦੋਸ਼ ਤਾਂ ਨਹੀਂ ਇਹ ਤਾਂ ਪੁੰਨ ਹੀ ਹੈ। ਮੈਂ ਬੀ ਕੈਸਾ ਦਾਨਾ ਹਾਂ ਲੋਕ ਏਕ ਪੰਥ ਦੋ ਕਾਜ ਕਰਦੇ ਹਨ, ਮੈਂ ਇਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ। ਇਕ ਤਾਂ ਗੱਫਾ ਹੋਰ ਲੱਝੇਗਾ, ਇਕ ਮੇਰੇ ਮਨ ਦਾ ਕੰਟਕ ਮਰੇਗਾ; ਇਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ। ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸੁੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੋ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਫੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ-ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ ਪ੍ਰੋਹਿਤ ਦੇ ਵਿਦਾ ਹੋਣ ਤੋਂ ਤੀਸਰੇ ਦਿਨ ਸੂਰਜ ਢਲੇ ਸਿੰਘ ਜੀ ਸ਼ਹਿਰ ਵਿਚ ਟੋਕਰੀਆਂ ਵੇਚਣ ਗਏ, ਪਿੱਛੇ ਸ਼ੀਲ ਕੌਰ ਤੇ ਭੁਜੰਗੀ ਆਪਣੀ ਕਾਰੇ ਲੱਗੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ:- ਪੁੱਤ੍ਰ-ਮਾਂ ਜੀ! ਇਹ ਪਤਾ ਨਹੀਂ ਕਿਉਂ ਪਰ ਅੱਖਾਂ ਨੂੰ ਭਾਇਆ ਨਹੀਂ। ਮਾਂ-ਬਰਖ਼ੁਰਦਾਰ! ਕਲ੍ਹ ਤੇਰੇ ਪਿਤਾ ਜੀ ਨੇ ਕਥਾ ਕੀਤੀ ਸੀ ਅਰ ਇਹ ਦੱਸਿਆ ਸੀ ਕਿ ਜਾਤ ਕਰਕੇ ਕਿਸੇ ਨੂੰ ਭਲਾ ਬੁਰਾ ਜਾਣਨਾ ਸਾਡੇ ਧਰਮ ਵਿਚ ਠੀਕ ਨਹੀਂ ਅਰ ਨਾ ਹੀ ਰੂਪ ਕਰਕੇ ਕਿਸੇ ਨੂੰ ਚੰਗਾ ਮੰਦਾ ਸਮਝਣਾ ਭਲੀ ਗੱਲ ਹੈ। ਚੰਗਿਆਈ ਤੇ ਮੰਦਿਆਈ ਕਰਮਾਂ ਕਰ ਕੇ ਹੁੰਦੀ ਹੈ; ਜਿਸ ਦੇ ਕਰਮ ਨੀਚ ਉਹ ਆਪ ਭੀ ਨੀਚ। ਮਾਂ-ਕਾਕਾ ਜੀ! ਇਸ ਲਈ ਨਹੀਂ ਕਿ ਓਹ ਤੁਕ ਹਨ, ਜਾਂ ਉਹ ਧਰਮ ਕਰਕੇ ਮੁਸਲਮਾਨ ਹਨ ਜਾਂ ਰੰਗ ਦੇ ਕਾਲੇ ਚਿੱਟੇ ਜਾਂ ਸੂਰਤ ਦੇ ਕੋਝੇ ਕਿ ਸੋਝੇ ਹਨ, ਪਰ ਇਸ ਲਈ ਕਿ ਇਸ ਵੇਲੇ ਰਾਜਤਕਾਂ (ਮੁਗਲਾਂ) ਦਾ ਹੈ, ਉਨ੍ਹਾਂ ਦੇ ਕਰਮ ਮੰਦੇ ਹਨ। ਕਰਤਾਰ ਨੇ ਉਨ੍ਹਾਂ ਨੂੰ ਰਾਜ ਦਿੱਤਾ ਹੈ ਅਰ ਉਹ ਰਾਜ ਅੰਨ੍ਯਾਯ ਦਾ ਕਰਦੇ ਹਨ, ਧਰਮ ਅਰਨਿਆਂ ਦਾ ਰਾਜ ਨਹੀਂ ਕਰਦੇ। ਬਿਨਦੋਸ਼ਿਆਂ ਨੂੰ ਮਾਰਦੇ ਅਰ ਅਨਾਥਾਂ ਪੁਰ ਜ਼ੁਲਮ ਕਰਦੇ ਹਨ। ਪੁੱਤ੍ਰ-ਠੀਕ ਹੈ, ਪਰ ਮਾਂ ਜੀ! ਫੇਰ ਭੀ ਮੈਨੂੰ ਬ੍ਰਾਹਮਣ ਚੰਗਾ ਨਹੀਂ ਲੱਗਾ-ਖਬਰੇ; ਮਾਂ ਜੀ! ਉਸ ਦੇ ਕਰਮ ਖੋਟੇ ਹੀ ਹੋਣ? ਮਾਂ-ਫੇਰ ਕਿਉਂ ਉਸਨੂੰ ਬੁਰਾ ਸਮਝਦੇ ਹੋ; ਲਾਲ ਜੀ! ਨਿਰਾ ਸ਼ੱਕ ਕਰਨਾ ਚੰਗਾ ਨਹੀਂ, ਪੱਕੀ ਖ਼ਬਰ ਬਿਨਾਂ ਕਿਸੇ ਨੂੰ ਬੁਰਾ ਕਹਿਣਾ ਭਲਿਆਂ ਦਾ ਕੰਮ ਨਹੀਂ ਹੈ। ਪੁੱਤ੍ਰ-ਮਾਂ ਜੀ! ਮੇਰੇ ਜੀ ਵਿਚ ਪੱਕੀ ਗੱਲ ਬਹਿ ਗਈ ਹੈ, ਕਿਸੇ ਤਰ੍ਹਾਂ ਨਹੀਂ ਉੱਠਦੀ। ਮਾਂ (ਨਿਮੋਝੂਣੀ ਹੋ ਕੇ)-ਮੇਰੇ ਲਾਲ!ਤੇਰੇ ਜੀ ਵਿਚ ਸ਼ੱਕ ਵੜ ਗਿਆ ਹੈ, ਇਹ ਮਨੁੱਖ ਦਾ ਭਾਰਾ ਵੈਰੀ ਹੈ, ਹਿਰਦੇ ਨੂੰ ਖ਼ਰਾਬ ਕਰ ਦਿੰਦਾ ਹੈ! ਹਿਰਦੇ ਦੇ ਸਿੰਘਾਸਨ ਨੂੰ ਪਰਮੇਸ਼ੁਰ ਦੇ ਬਿਰਾਜਮਾਨ ਹੋਣ ਦੇ ਲਾਇਕ ਨਹੀਂ ਰਹਿਣ ਦਿੰਦਾ! ਬੱਚਾ ਜੀਓ! ਇਹ ਆਤਮਕ ਰੋਗ ਹੈ, ਆ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੀਏ ਜੋ ਰੋਗ ਕੱਟਿਆ ਜਾਏ। ਕੰਮ ਛੱਡਕੇ ਮਾਂ ਪੁੱਤ੍ਰ, ਕੁਟੀਆ ਦੇ ਅੰਦਰ ਗਏ, ਅਰ ਹੱਥ ਜੋੜਕੇ ਮਾਂ ਨੇ ਬੱਚੇ ਵਾਸਤੇ ਬੇਨਤੀ ਕੀਤੀ:— ‘ਹੇ ਅਕਾਲ ਪੁਰਖ ਕਰੁਣਾਮਯ ਜਗਦੀਸ਼੍ਵਰ! ਇਹ ਤੇਰਾ ਨਿਆਣਾ ਬਾਲਕ ਹੈ, ਇਸਦੇ ਹਿਰਦੇ ਵਿਚ ‘ਸ਼ੱਕ' ਵੜ ਗਿਆ ਹੈ, ਸਾਨੂੰ ਨਿਮਾਣਿਆਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਜਿਸ ਕਰਕੇ ਇਸ ਦੁੱਖ ਦਾ ਇਲਾਜ ਕੀਤਾ ਜਾਵੇ, ਤੇਰੀ ਸ਼ਰਨ ਪਏ ਹਾਂ, ਸੋ ਕਿਰਪਾ ਕਰਕੇ ਆਪਣੀ ਮਿਹਰ ਦੇ ਜਲ ਨਾਲ ਇਸ ਦਾਸ ਦੇ ਹਿਰਦੇ ਨੂੰ ਸ਼ੱਕ ਤੇ ਸੂਗ ਤੋਂ ਧੋ ਦੇਵੋ ਅਰ ਨਿਰਮਲ ਕਰ ਦਿਓ। ਸਾਡੇ ਨਿਆਸਰਿਆਂ ਦਾ ਤੂੰ ਆਸਰਾ ਹੈਂ, ਤੇਰੇ ਬਾਝ ਸਾਡਾ ਕੋਈ ਨਹੀਂ। ਜਿੱਕਰ ਭਿਆਨਕ ਬਨਾਂ ਵਿਚ ਡਰਾਉਣੇ ਪਸ਼ੂਆਂ ਤੋਂ ਸਾਡੀ ਰੱਖਿਆ ਕਰਦੇ ਹੋ, ਸੰਸਾਰ ਦੇ ਸਾਰੇ ਪਾਪਾਂ ਤੋਂ ਇਵੇਂ ਸਾਡੇ ਮਨ ਦੀ ਰੱਖਿਆ ਕਰੋ, ਅਰ ਸਾਡੇ ਮਨਾਂ ਨੂੰ ਸੁਥਰਾ ਕਰ ਕੇ ਆਪਣੇ ਚਰਨਾਂ ਦੇ ਲਾਇਕ ਸਿੰਘਾਸਣ ਬਣਾਓ।’ ਇਸ ਪਰਕਾਰ ਦੀ ਪ੍ਰਾਰਥਨਾ ਕਰ ਕੇ ਜਾਂ ਸਿੰਘਣੀ ਨੇ ਨੇਤਰ ਖੋਲ੍ਹੇ ਤਦ ਕੰਨਾਂ ਵਿਚ ਇਕ ਰੌਲੇ ਦੀ ਅਵਾਜ਼ ਪਈ। ਝੁੱਗੀ ਦੀ ਇਕ ਝੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ, ਤਾਂ ਕੀ ਨਜ਼ਰ ਪਿਆ, ਇਕ ਪਤਲੇ ਜਿਹੇ ਮਨੁੱਖ ਨੂੰ ਇਕ ਤੁਰਕ ਪਿਆਦੇ ਨੇ ਫੜਿਆ ਹੈ, ਦੋਂਹ ਨੇ ਬਾਹਾਂ ਫੜ ਰੱਖੀਆਂ ਹਨ ਅਰ ਇਕ ਜਣਾ ਚੁਪੇੜਾਂ ਮਾਰਦਾ ਤੇ ਕਹਿੰਦਾ ਹੈ: 'ਮਰਦੂਦ ਕੰਡਿਆਂ ਵਿਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ।’ ਜਿਸ ਨੂੰ ਮਾਰ ਪੈਂਦੀ ਹੈ, ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡੋ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ: ਕੋਈ ਕਦਮਾਂ ਦੀ ਕਸਰ ਹੈ। ਪਰ ਓਹ ਇਕ ਨਹੀਂ ਸੁਣਦੇ। ਸਿੰਘਣੀ ਦੇ ਨੂਰੀ ਚਿਹਰੇ ਤੇ ਵੱਟ ਤੇ ਵੱਟ ਪੈਣ ਤੇ ਬਦਲਣ ਲੱਗੇ, ਜਿੱਕੁਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਉੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਝ ਲਾਉਣ ਕਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ, ਅਰ ਪੁੱਤ੍ਰ ਨੂੰ ਛਾਤੀ ਨਾਲ ਲਾ ਕੇ ਬੋਲੀ:- ਪੁੱਤ੍ਰ! ਬ੍ਰਾਹਮਣ ਸੱਚ ਮੁਚ ਦੁਸ਼ਟ ਹੈ, ਦਿਲ ਤਾਂ ਮੇਰਾ ਬੀ ਘਾਬਰਦਾ ਰਿਹਾ ਹੈ ਪਰ ਮੈਂ ਆਪਾ ਸੰਭਾਲਦੀ ਰਹੀ ਹਾਂ, ਤੂੰ ਸੱਚਾ ਹੈਂ, ਲੈ ਹੁਣ ਤਕੜਾ ਹੋ। ਹੁਣ ਬਹਾਦਰੀ ਦਾ ਵੇਲਾ ਅਰ ਪਿਤਾ ਦੇ ਉਪਦੇਸ਼ਾਂ ਨੂੰ ਸਫਲ ਕਰਨ ਦਾ ਸਮਾਂ ਹੈ। ਪਰ ਆ ਪਹਿਲੇ ਅਰਦਾਸ ਕਰੀਏ। ਝੱਟ ਦੋਵੇਂ ਹੱਥ ਜੋੜ ਖਲੋਤੇ: ‘ਹੇ ਕਲਗੀਧਰ ਫੌਜਾਂ ਦੇ ਵਾਲੀ ਗੁਰੂ! ਹੇ ਦੀਨਾਂ ਬੰਧੂ ਅਕਾਲ ਪੁਰਖ! ਇਸ ਵੇਲੇ ਆਪ ਦੇ ਭਾਣੇ ਵਿਚ ਸ਼ਤਰੂ ਦਲ ਸਿਰ ਚੜ੍ਹ ਆਇਆ ਹੈ, ਅਰ ਹੱਥੋ ਹੱਥ ਟਾਕਰਾ ਆ ਪਿਆ ਹੈ, ਮੈਂ ਨਿਰਬਲ ਤੀਵੀਂ ਤੇ ਇਹ ਅਞਾਣਾ ਬਾਲ ਹੈ, ਮੁਕਾਬਲਾ ਬੁਰਛਿਆਂ ਦਾ ਹੈ। ਤੂੰ ਪਤਿਤ ਪਾਵਨ ਤੇ ਗ਼ਰੀਬਾਂ ਦਾ ਸਹਾਈ ਹੈਂ, ਇਸ ਵੇਲੇ ਆਪਣਾ ਬਲ ਬਖ਼ਸ਼ ਜੋ ਵੈਰੀ ਦਲ ਦਾ ਟਾਕਰਾ ਕਰੀਏ ਅਰਦਾਸ ਕਰ ਹਟੀ ਤਦ ਪਤਾ ਲੱਗਾ ਕਿ ਵੈਰੀਆਂ ਨੇ ਝੁੱਗੀ ਲੱਭ ਲਈ ਹੈ। ਪੁਤ੍ਰ ਨੂੰ ਬੋਲੀ: ‘ਕਾਕਾ! ਝੱਬਦੇ ਹੋ ਕੋਈ ਸ਼ਸਤ੍ਰ ਫੜ ਲੈ, ਅਰ ਤਕੜਾ ਹੋਂ, ਤੁਰਕਾਂ ਨੂੰ ਵੇਖ ਕੇ ਡਰ ਨਾ ਜਾਵੀਂ, ਦਿਲ ਖੋਲ੍ਹ ਕੇ ਲੜੀਂ, ਜੇ ਮੈਂ ਮਰ ਵੀ ਗਈ ਤਾਂ ਹੌਂਸਲਾ ਨਾ ਛੱਡੀਂ ਪ੍ਰਾਣ ਦੇ ਦੇਈਂ ਪਰ ਸ਼ਸਤ੍ਰ ਨਾ ਦੇਵੀ, ਸੁਲਹ ਨਾ ਮੰਨੀਂ, ਸਾਡੀ ਮਦਦ ਤੇ ਗੁਰੂ ਜੀ ਹਨ।’ ‘ਸ਼ੇਰ ਦਿਲ ਬਾਲਕ ਨੇ ਪਹਿਲੇ ਉਹ ਬੰਦੂਕ ਚੁਕੀ ਜੋ ਹਰ ਵੇਲੇ ਭਰੀ ਹੋਈ ਘਰ ਪਈ ਰਹਿੰਦੀ ਸੀ ਕਿ ਮਤਾਂ ਕੋਈ ਲੋੜ ਪੈ ਜਾਏ ਤਾਂ ਭਰਦਿਆਂ ਚਿਰ ਨਾ ਲੱਗੇ ਅਰ ਨਾਲ ਕਟਾਰ ਤੇ ਢਾਲ ਫੜ ਲਈ। ਮਾਤਾ ਨੇ ਤਲਵਾਰ ਤੇ ਢਲ ਲੈ ਲਈਅਰ ਦੋਵੇਂ ਵਿਹੜੇ ਵਿਚ ਆ ਖਲੋਤੇ। ਇਸ ਵੇਲੇ ਵੈਰੀ ਵੀ ਪਹੁੰਚ ਪਏ ਸਨ, ਉਹਨਾਂ ਨੂੰ ਦੇਖਦੇ ਹੀ ਸਿੰਘਣੀ ਨੇ ਠਰਮੇ, ਪਰ ਬਲ ਨਾਲ ਪੁੱਛਿਆ, ਕੌਣ ਹੈ?’ ਉੱਤਰ-ਅਸੀਂ ਸਿਪਾਹੀ ਹਾਂ, ਤੁਹਾਨੂੰ ਪਕੜਨ ਲਈ ਆਏ ਹਾਂ, ਖ਼ੁਸ਼ੀ ਨਾਲ ਆ ਜਾਓ ਤਾਂ 'ਵਾਹ ਵਾਹ; ਨਹੀਂ ਤਾਂ ਜਬਰਨ ਪਕੜ ...। "ਪਕੜ" ਅਜੇ ਸਿਪਾਹੀ ਦੇ ਮੂੰਹ ਵਿਚ ਹੀ ਸੀ ਕਿ ਭੁਜੰਗੀ ਦੀ ਬੰਦੂਕ ਦਾ ਘੋੜਾ ਦਬੀਜਿਆ ਅਰ ਮੱਥੇ ਦੇ ਵਿਚ ਨਿਸ਼ਾਨਾ ਵੱਜਾ, ਫੜਕਦੀ ਲੋਥ ਹੇਠ ਡਿੱਗੀ। ਪ੍ਰੋਹਤ ਹੁਰੀਂ ਤਾਂ ਦੂਰ ਜਾ ਲੁਕੇ ਤੇ ਬਾਕੀ ਦੇ ਚਾਰ ਸਿਪਾਹੀ ਹੁਣ ਰੋਹ ਨਾਲ ਭਰਕੇ ਅੱਗੇ ਵਧੇ। ਇਨ੍ਹਾਂ ਸਿਪਾਹੀਆਂ ਪਾਸ ਕੇਵਲ ਤਲਵਾਰਾਂ ਹੀ ਸਨ ਕਿਉਂਕਿ ਬ੍ਰਾਹਮਣ ਦੇ ਖ਼ਬਰ ਦੇਣ ਪਰ ਕਿ ਉਹ ਸਾਧੂ ਲੋਕ ਹਨ; ਕਿਸੇ ਨੂੰ ਇਸ ਟਾਕਰੇ ਦੀ ਆਸ ਨਹੀਂ ਸੀ। ਹੁਣ ਸਿਪਾਹੀ ਵਾੜ ਟੱਪਣ ਲੱਗਾ ਤੰਦ ਕੌਰਾਂ ਦੇ ਸ਼ੇਰ ਹੱਥ ਨੇ ਵਧਕੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸਦੇ ਮੋਢੇ ਪੁਰ ਲੱਗਾ ਅਰ ਮੂਧਾ ਹੋ ਕੇ ਵਾੜ ਤੇ ਡਿੱਗਾ, ਅਗੋਂ ਹਜਕ ਕੇ ਕੌਤਾਂ ਦੀ ਤਲਵਾਰ ਫੇਰ ਵੱਜੀ ਅਰ ਗਰਦਨ ਨੂੰ ਚੀਰ ਗਈ। ਬਾਕੀ ਦੇ ਤਿੰਨ ਸਿਪਾਹੀ ਖਿੜਕਾ ਭੰਨ ਕੇ ਅੰਦਰ ਵੜੇ ਅਰ ਸਾਡੀ ਸ਼ੇਰਨੀ ਪਰ ਹਾਥੀ ਵਾਂਗ ਭੱਜ ਕੇ ਪਏ। ਇਸ ਸਿਪਾਹੀ ਨੇ, ਜੋ ਜਾਤ ਦਾ ਮੁਗ਼ਲ ਅਰ ਮਸ਼ਹੂਰ ਬਲੀ ਸੀ, ਐਸੇ ਵੈਰੀਆਂ ਨੂੰ ਦੇਖਕੇ, ਜਿਨ੍ਹਾਂ ਦੇ ਬੱਚੇ ਤੇ ਤ੍ਰੀਮਤਾਂ ਪੰਜ ਸਿਪਾਹੀਆਂ ਤੇ ਭਾਰੂ ਹੋ ਪੈਣ, ਫੇਰ ਦਿਆਲ ਐਸੇ ਹੋਣ ਕਿ ਵੈਰੀ ਜ਼ਖਮੀ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਤੇ ਮਲ੍ਹਮ ਪੱਟੀਆਂ ਕਰਨ ਦਿਲ ਵਿਚ ਉਨ੍ਹਾਂ ਦਾ ਧੰਨਵਾਦ ਮੰਨਿਆ ਅਰ ਇਉਂ ਹਾਲ ਕਹਿ ਸੁਣਾਇਆ:- ਮੁਗਲ-ਉਹ ਤਾਂ ਤੁਹਾਡੇ ਬਹਾਦਰ ਪੁਤ੍ਰਦੀ ਪਹਿਲੀ ਗੋਲੀ ਸੁਣਦਾ ਹੀ ਨੱਠ ਗਿਆ ਸੀ। ਸਿੰਘ ਜੀ! ਤੁਸੀਂ ਇਹ ਤਾਂ ਦੱਸੋ ਕਿ ਇਸ ਸ਼ੀਰਖੋਰ ਬੱਚੇ ਨੂੰ ਤਲਵਾਰ ਦੇ ਪਲੱਥੇ ਅਰ ਬੰਦੂਕ ਦੀ ਨਿਸ਼ਾਨੇਬਾਜ਼ੀ ਕਦ ਸਿਖਾਈ ਸਾ ਜੇ? ਸਿੰਘ ਜੀ-ਸਿੰਘਾਂ ਦੀ ਗੁੜ੍ਹਤੀ ਹੀ ਸ਼ਸਤ੍ਰ ਵਿਦ੍ਯਾ ਹੈ। ਦਿਨ ਰਾਤ ਇਹੋ ਤਾਂ ਸਾਡਾ ਵਿਹਾਰ ਹੈ। ਸਿੰਘਣੀ ਤੇ ਭੁਜੰਗੀ ਨੂੰ ਉਹ ਮਲ੍ਹਮ, ਜੋ ਖਾਲਸੇ ਵਿਚ ‘ਜੀਉਣ ਬੂਟੀ’ ਕਰਕੇ ਸਦਾਉਂਦੀ ਸੀ, ਅਰਹਰ ਸਿੰਘ ਦੇ ਪਾਸ ਥੋੜੀ ਬਹੁਤ ਰਹਿੰਦੀ ਸੀ, ਲਾਈ ਗਈ ਅਰ ਜਲ ਪਾਣੀ ਛਕ ਕੇ ਸਿੰਘ ਜੀ ਨੇ ਕਿਹਾ ਕਿ ਹੁਣ ਇਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ, ਪਰ ਕੱਲ੍ਹ ਨਹੀਂ ਬਚਾਂਗੇ। ਹੁਣ ਰਾਜਨੀਤਿ ਇਥੋਂ ਹਰਨ ਹੋਣਾ ਹੈ। ਪੁੱਤ੍ਰ-ਵਾਹ! ਵਾਹ! ਤੇ ਪਿਤਾ ਜੀ ਅੱਗੇ ਹੀ ਉਹਨਾਂ ਵਿਚ ਚੱਲ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ। ਪਿਤਾ-ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿਚ ਇਸਤ੍ਰੀਆਂ ਤੇ ਬਾਲਾਂ ਦਾ ਨਿਭਣਾ ਔਖਾ ਹੈ। ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾਂ ਪੈ ਜਾਵੇ। ਵਹੁਟੀ-ਕੀ ਇਸਤ੍ਰੀਆਂ ਦਾ ਪੰਥ ਵਿਚ ਨਿਰਬਾਹ ਨਹੀਂ ਹੁੰਦਾ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ, ਹੁਣ ਜ਼ਰੂਰ ਚੱਲੋ। ਪਤੀ-ਸਤਿ ਬਚਨ! ਪੰਥ ਦੇ ਜਥਿਆਂ ਵਿਚ ਕੋਈ ਕੋਈ ਸ਼ੇਰ ਦਿਲ ਤ੍ਰੀਮਤਾਂ ਸੇਵਾ ਕਰਦੀਆਂ ਹਨ। ਮੈਨੂੰ ਤੁਹਾਡੇ ਉਤੇ ਇੰਨੀ ਆਸ ਨਾ ਸੀ ਇਹ ਸਲਾਹ ਗੁੰਦਕੇ ਤੁਰ ਪਏ, ਤੁਰਕ ਜ਼ਖਮੀ ਬੇਸੁੱਧ ਪਿਆ ਸੀ, ਆਪ ਜੰਗਲ ਵਿਚ ਚਾਰ ਚੁਫੇਰੇ ਨਜ਼ਰ ਮਾਰਕੇ ਬੇਖਟਕੇ ਹੋ ਦੱਖਣ ਪੂਰਬ ਰੁਖ਼ ਨੂੰ ਹੋ ਟੁਰੇ। ਸ਼ਸਤ੍ਰ ਅਰ ਕੁਝ ਕੁ ਜ਼ਰੂਰੀ ਲਟਾ-ਪਟਾ ਨਾਲ ਚੁੱਕ ਲਿਆ। ਘੁਸਮੁਸੇ ਵੇਲੇ ਬਨ ਤੋਂ ਪਾਰ ਹੋਏ। ਏਥੇ ਇਕ ਮਾਤਬਰ ਆਦਮੀ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਖਾਲਸੇ ਦਾ ਦਲ ਅਜੇ ਚਾਰ ਕੋਹ ਪਰੇ ਹੈ। ਹੁਣ ਸੋਚ ਇਹ ਪਈ ਕਿ ਚਾਰ ਕੋਹ ਦਾ ਪੈਂਡਾ ਇਸ ਹਨੇਰੇ ਵਿਚ ਕਿੱਕੁਰ ਕੱਟਿਆ ਜਾਵੇ? ਤੀਮੀਂ ਤੇ ਬੱਚਾ, ਉਹ ਭੀ ਕੁਛ ਕੁ ਜ਼ਖਮੀ ਤੇ ਥੱਕੇ ਹੋਏ ਅਰ ਕਦੇ ਨਾ ਭੋਗੇ ਹੋਏ, ਸਦਮੇਂ ਦੇ ਵਿਚ ਦੀ ਲੰਘੇ ਹੋਏ। ਸਿੰਘ ਜੀ ਸੋਚ ਦੀ ਬਾਉਲੀ ਵਿਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿਚ ਡੁਬ ਗਏ। ਇਹ ਨਿਰਨੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ ਸਿੰਘ ਜੀ ਨੂੰ ਇਹ ਭੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ? ਜਿੱਕੁਰ ਕਿਸੇ ਪੋਥੀ ਨੂੰ ਪੜ੍ਹਦਿਆਂ ਨੇੜੇ ਕਰਦਿਆਂ ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿੱਸਦਾ। ਜਿਵੇਂ ਅਤਿ ਤਿੱਖਾ ਭੌਂਦਾ ਲਾਟੂ ਖਲੋਤਾ ਹੋਇਆ ਦਿੱਸਦਾ ਹੈ। ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿੱਸਦੀ ਤੇ ਖਲੋਤੀ ਭਾਸਦੀ ਹੈ; ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿਚ ਪਹੁੰਚੀ ਹੋਈ ਇਉਂ ਫੇਰ ਆਪਣੇ ਆਪ ਵਿਚ ਆਈ, ਜਿੱਕੁਰ ਪਾਣੀ ਵਿਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ ਪਰ ਪਾਣੀ ਦਾ ਸੁਭਾਵ ਫੇਰ ਉਸ ਨੂੰ ਉਤੇ ਲੈ ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਫੇਰ ਉੱਪਰ ਆਉਂਦਾ ਹੈ; ਇੱਕੁਰ ਦੀ ਹਿਚ ਪਿਚ ਵਿਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ ਅਨਜਾਣ ਦਸ ਬਾਰਾਂ ਗੋਤੇ ਖਾ ਕੇ ਜਲ ਵਿਚ ਸਮਾਧ ਬਣਾ ਲੈਂਦਾ ਹੈ, ਸੋ ਸਿੰਘ ਜੀ ਮਨ ਦੀ ਹੁਣ ਸਿੰਘ ਜੀ ਹੋਸ਼ ਵਿਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਤ ਦੁੜਾਉਣ ਲੱਗੇ, ਇਕ ਪਾਸੇ ਇਕ ਕੰਧ ਜਿਹੀ ਰੁੱਖਾਂ ਦੇ ਲਾਂਭੇ ਜਿਹੇ ਦਿੱਸੀ। ਆਪ ਦੇ ਪੈਰ ਉਸ ਰੁੱਖ ਟੱਬਰ ਸਮੇਤ ਚਲੇ ਗਏ, ਜਾ ਕੇ ਕੀ ਡਿੱਠਾ ਕਿ ਕੋਈ ਪੁਰਾਣਾ ਢੱਠਾ ਹੋਇਆ ਮਕਾਨ ਹੈ ਅਰ ਇੱਕ ਰਾਤ ਕੱਟਣ ਲਈ ਸਿਰ ਲੁਕਾਉਣ ਦੀ ਜਗ੍ਹਾ ਬਥੇਰੀ ਹੈ। ਇੱਕ ਉਚੇਰੀ ਥਾਂ ਤੇ ਖੜੋ ਤੇ ਚਾਰ ਚੁਫੇਰੇ ਨਜ਼ਰ ਦੁੜਾਈ; ਤਸੱਲੀ ਕਰ ਕੇ ਆਪ ਨੇ ਉਤਾਰਾ ਕਰ ਦਿੱਤਾ। ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਉਹਲੇ ਹੁੰਦੇ ਹੀ ਪਿਛੇ ਉਨ੍ਹਾਂ ਦੇ ਸ੍ਰੀ ਪ੍ਰੋਹਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ ਜਿੱਕਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜ ਪੁਰ ਹੱਥ ਫੇਰਕੇ ਕਹਿਣ ਲੱਗੇ: ਵਾਹ ਬਈ ਉਸਤਾਦ! ਮੈਂ ਤਾਂ ਸੂਰਜ ਨੂੰ ਬੁਤਕੇ ਵਿਚ ਨੱਪ ਲਿਆ। ਇਹ ਚਲਾਕ ਸਿਖ ਕਿੱਡੋ ਪੇਚ ਨਾਲ ਜਿੰਦ ਬਚਾਉਂਦਾਂ ਹੈ, ਪਰ ਮੈਂ ਬੀ ਕਿਹਾ ਕ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ ਮੱਖੀ ਪਿਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ ਮੱਛਰ ਖਹਿੜਾ ਨਹੀਂ ਛੱਡਦਾ। ਹੁਣ ਹੇ ਪੰਡਤ ਜੀ ਮਹਾਰਾਜ! ਰਿਖੀ ਰਾਜ ਜੀ! ਕੋਈ ਢੰਗ ਐਸਾ ਕਰੋ ਕਿ ਸੱਪ ਕੁੱਜੇ ਵਿਚ ਪਿਆ ਹੀ ਮਾਰਿਆ ਜਾਵੇ ਜੇ ਇਹ ਜੀਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤਿ ਨਹੀਂ ਹੋਵੇਗੀ, ਧਨ ਦੀ ਮੌਜ ਲੁੱਟਣੀ ਐਸੀ ਕਿਰ ਕਿਰੀ ਹੋ ਜਾਏਗੀ ਜਿਕੁਰ ਖੀਰ ਖਾਂਦਿਆਂ ਵਿਚ ਵਾਲ ਆ ਜਾਵੇ, ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ। ਇਸ ਤਰ੍ਹਾਂ ਦੇ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ, ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲ ਕਰਨ ਦੀ ਆਵਾਜ਼ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ। ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ ਅਣਦਿੱਸਦੇ ਰੂਪ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ ਕਦੇ ਦਿੱਸਦੇ ਰੂਪ ਧਾਰ ਕੇ (ਬੱਦਲ ਬਣ ਕੇ) ਸੂਰਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ ਤੇ ਕਦੇ ਸੂਰਜ ਨਾਲ ਮੁੱਠਭੇੜ ਕਰਨ ਲਈ ਉੱਚਾ ਚੜ੍ਹਦਾ ਮੀਂਹ ਬਰਫ ਗੜੇ ਬਣ ਕੇ ਡਿੱਗ ਪੈਂਦਾ ਹੈ। ਵਿਚਾਰਾ ਵਤਨ ਦੇ ਵਿਛੋੜੇ ਵਿਚ ਸਿਰ ਧੁਨਦਾ ਫਿਰਦਾ ਹੈ। ਸੂਰਜ ਦੀ ਚਲਾਈ ਹੋਈ ਤਿੱਖੀ ਪੌਣ ਉਸ ਨੂੰ ਅੱਗੇ ਲਾਈ ਫਿਰਦੀ ਹੈ। ਜਦ ਕਦੇ ਉਹ ਬੱਦਲ ਬਣ ਪਹਾੜਾਂ ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਭੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਤੇ ਤ੍ਰਹਕਾ ​ਭਗਤਾਂ ਦੀ ਬੀ ਬੜੀ ਉੱਤਮ ਗਤੀ ਹੁੰਦੀ ਹੈ, ਫੇਰ ਕੀ ਅੱਗੇ ਦਾ ਡਰ ਹੈ? ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ ਤੇ ਦਿਨ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂੰ ਲੋਪ ਹੋ ਜਾਣਗੇ। ਇਸ ਤਰ੍ਹਾਂ ਦੇ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ, ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲ ਕਰਨ ਦੀ ਆਵਾਜ਼ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ। ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ ਅਣਦਿੱਸਦੇ ਰੂਪ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ ਕਦੇ ਦਿੱਸਦੇ ਰੂਪ ਧਾਰ ਕੇ (ਬੱਦਲ ਬਣ ਕੇ) ਸੂਰਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ ਤੇ ਕਦੇ ਸੂਰਜ ਨਾਲ ਮੁੱਠਭੇੜ ਕਰਨ ਲਈ ਉੱਚਾ ਚੜ੍ਹਦਾ ਮੀਂਹ ਬਰਫ ਗੜੇ ਬਣ ਕੇ ਡਿੱਗ ਪੈਂਦਾ ਹੈ। ਵਿਚਾਰਾ ਵਤਨ ਦੇ ਵਿਛੋੜੇ ਵਿਚ ਸਿਰ ਧੁਨਦਾ ਫਿਰਦਾ ਹੈ। ਸੂਰਜ ਦੀ ਚਲਾਈ ਹੋਈ ਤਿੱਖੀ ਪੌਣ ਉਸ ਨੂੰ ਅੱਗੇ ਲਾਈ ਫਿਰਦੀ ਹੈ। ਜਦ ਕਦੇ ਉਹ ਬੱਦਲ ਬਣ ਪਹਾੜਾਂ ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਭੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਤੇ ਤ੍ਰਹਕਾ ਤੁਰਕ ਸਵਾਰ ਥੱਕ ਰਹੇ ਸਨ, ਅਰ ਛੇਤੀ ਪਹੁੰਚਣਾ ਚਾਹੁੰਦੇ ਸਨ; ਸਿਪਾਹੀ ਕੁਝ ਬਹੁਤ ਪ੍ਰਸੰਨ ਨਹੀਂ ਸਨ ਹੋਏ ਅਰ ਜੀ ਵਿਚ ਕਚੀਚੀਆਂ ਵੱਟ ਰਹੇ ਸਨ ਕਿਉਂਕਿ ਇਕ ਸਾਥੀ ਮਰਵਾ ਆਏ ਤੇ ਫੜ ਕੇ ਸਭ ਇਕੋ ਮਰਦ ਲਿਆਏ, ਨਾਲ ਇਕ ਬੱਚਾ ਤੇ ਇਕ ਤੀਵੀਂ। ਹੁਸ਼ਿਆਰ ਬੇਗ ਨੇ ਸੋਚ ਸੋਚ ਕੇ ਛੇਤੀ ਪਹੁੰਚਣ ਦੀ ਇਹ ਵਿਉਂਤ ਕੱਢੀ ਕਿ ਸੂੰਹੀਏਂ ਨੂੰ ਪਾਲਕੀ ਵਿਚੋਂ ਉਤਾਰ ਕੇ ਬੀਬੀ ਤੇ ਬੱਚੇ ਨੂੰ ਬਿਠਾ ਦਿੱਤਾ ਜਾਵੇ ਤੇ ਕਹਾਰ ਪੀਨਸ ਚੱਕੀ ਜਾਣ ਤੇ ਇਕ ਇਕ ਕਹਾਰ ਨੂੰ ਅੱਧ ਅੱਧ ਮੀਲ ਤੋ ਸਾਹ ਕੱਢਣ ਵਾਸਤੇ ਛੱਡਿਆ ਜਾਵੇ ਤੇ ਸੂਹੀਏਂ ਨੂੰ ਉਸ ਦੀ ਥਾਂ ਲਾਇਆ ਜਾਵੇ। ਇਸ ਹੁਕਮ ਦੇ ਹੁੰਦੇ ਹੀ ਪਹਾੜਾਂ ਦੀਆਂ ਚੋਟੀਆਂ ਪੁਰ ਪਈ ਬਰਫ ਵਾਂਗੂੰ ਸੂੰਹੀਏਂ ਜੀ ਨੂੰ ਹੇਠਾਂ ਆਉਣਾ ਪਿਆ ਅਰ ਉਸ ਘਾਹ ਵਾਂਗੂੰ ਜੋ ਘੋੜੇ ਉਤੇ ਲੱਦਿਆ ਹੋਇਆ ਹੋ ਕੇ ਬੀ ਉਸੇ ਦਾ ਚਾਰਾ ਬਣਦਾ ਹੈ, ਪੰਡਤ ਜੀ ਨੂੰ ਪਾਲਕੀ ਦੀ ਸਵਾਰੀ ਕਰਨ ਤੋਂ ਸਵਾਰੀ ਬਣਨਾ* ਪਿਆ। ਪਰ ਫੇਰ ਹੁਸ਼ਿਆਰ ਬੇਗ ਨੂੰ ਮਾਲਕ ਦਾ ਡਰ ਉਪਜ ਪਿਆ ਕਿ ਮਤਾਂ ਨਵਾਬ ਸਾਹਿਬ ਸੂੰਹੀਏਂ ਦੀ ਬੇਪਤੀ ਪਰ ਗੁੱਸੇ ਹੋ ਪੈਣ ਫੇਰ ਕੀ ਕਰਾਂਗੇ? ਫੇਰ ਉਸ ਨੂੰ ਪਾਲਕੀ ਵਿਚ ਬਿਠਾਕੇ ਆਪਣੀ ਜਾਨ ਤੇ ਚਿਰਕ ਦਾ ਦੁੱਖ ਸਹਿ ਕੇ ਬੁਰੇ ਹਾਲ ਤੇ ਮੰਦੀ ਚਾਲ ਪੈਂਡਾ ਮੁਕਾਇਆ ਤੇ ਸਿੰਘ ਜੀ ਨੂੰ ਕੈਦਖਾਨੇ ਪੁਚਾਇਆ ਜਿਥੇ ਇਕ ਕੋਠੀ ਵਿਚ ਆਪ ਬੰਦ ਕੀਤੇ ਗਏ। ਐਸੇ ਐਸੇ ਮਹਾਤਮਾਂ ਦੇ ਨਾਲ ਐਸੇ ਉਪੱਦਰ ਹੁੰਦੇ ਦੇਖ ਕੇ ਮਾਨੋਂ ਰਾਤ ਦਾ ਕਲੇਜਾ ਬੀ ਪਾਟ ਗਿਆ। ਰਾਤ ਦੇ ਉਹਲੇ ਵਿਚ ਹੋਏ ਪਾਪਾਂ ਨੂੰ ਦੇਖਣ ਲਈ ਸੂਰਜ ਦੇਉਤਾ ਨਿਕਲ ਆਯਾ ਪਰ ਸ਼ਰਮ ਦੀ ਮਾਰੀ ਰਾਤ *ਸਵਾਰੀ ਕਰਨਾ -ਘੋੜੇ ਆਦਿ ਉਤੇ ਚੜ੍ਹਨਾ। ਸਵਾਰੀ ਬਣਨਾ ਘੋੜੇ ਵਾਂਗ ਸਵਾਰ ਦੇ ਹੇਠ ਆਉਣਾ। ਹਜ਼ੂਰ! ਆਪ ਨੇ ਦੇਖਿਆ ਇਸ਼ਕ ਕਾਫਰ ਹੈ, ਇਸ਼ਕ ਦਾ ਮੁਤਾਅ ਦੌਲਤ) ਹੁਸਨ (ਸੁੰਦਰਤਾ) ਹੈ ਸੋ ਕਾਫਰ ਨੇ ਕਾਫਰਾਂ ਨੂੰ ਦੇ ਛੱਡੀ ਹੈ। ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋਂ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ, ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਮਨ ਬੁਕਮਨ (ਚੁਪਚਾਪ) ਦੰਦ ਖੰਦ ਦੀਆਂ ਪੁਤਲੀਆਂ ਵਾਂਗ ਖੜੇ ਹਨ, ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ, ਜਾਂ ਸਾਨਿਆ ਕੁਦਰਤ (ਪਰਮੇਸ਼ਰ ਨੇ ਬਿਜਲੀ ਨੂੰ ਮੁਜੱਸਮ ਦੇਹਧਾਰੀ ਕਰ ਦਿੱਤਾ ਹੈ। ਬਹਿਸ਼ਤ (ਸੁਰਗ ਵਿਚ ਜ਼ਰੂਰ ਐਸੇ ਹੀ (ਸੁੰਦਰ) ਰਹਿੰਦੇ ਹੋਣਗੇ?ਹਾਇ ਅਫਸੋਸ!ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫਰ ਰਹਿਣਗੇ? ਅਰ ਮਰਕੇ ਦੋਜ਼ਖ (ਨਰਕ) ਦੀ ਅੱਗ ਭਰਨਗੇ? ਕਾਸ਼! ਏਹ ਮੌਨ ਹੁੰਦੇ ਅਰ ਬਹਿਸ਼ਤ ਵਿਚ ਪਹੁੰਚਕੇ ਉਥੋਂ ਦੀ ਰੌਣਕ ਵਧਾਉਦੇ। ਜਨਾਬ, ਇਹਨਾਂ ਸੁਹਣਿਆਂ ਨੂੰ ਦੀਨ ਵਿਚ ਲਿਆਵੋ, ਇਨ੍ਹਾਂ ਨੂੰ ਬਹਿਸ਼ਤ ਦੀ ਜ਼ੀਨਤ (ਸਜਾਵਟ) ਬਣਾਓ, ਆਪ ਦੇ ਸਾਰੇ ਗੁਨਾਹ ਮਾਫ ਹੋ ਜਾਣਗੇ। ਕਿਆ ਇਨ੍ਹਾਂ ਦੇ ਬਹਿਸ਼ਤ ਵਿਚ ਗਿਆਂ ਰੌਸ਼ਨੀ ਦੀ ਲੋੜ ਰਹਿ ਜਾਏਗੀ? ਹਾਂ, ਜੁਨਾਬ ਮੇਰੀ ਰਾਇ ਇਹ ਹੈ ਕਿ ਇਨ੍ਹਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿਚ ਲੈ ਆਂਦਾ ਜਾਵੇ। ਮਰਦ ਸਿਆਣਾ ਦਿੱਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਤੇ ਦੀਨ ਕਬੂਲ ਕਰੇਗਾ। ​ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਐਸ ਤਰਾਂ ਦੇ ਪਏ ਕੁਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ ਤਿਵੇਂ ਮੁੱਲਾਂ ਦੇ ਬਚਨਾ ਦੇ ਸਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਅਰ ਸਭ ਬੋਲ ਪਏ ਕਿਹਾਂ,ਇਨ੍ਹਾਂ ਨੂੰ ਜ਼ਰੂਰ ਦੀਨ ਵਿਚ ਲਿਆਓ। ਮੁੱਲਾਂ-ਹਾਂ ਜੀ, ਨੇਕੀ ਤੇ ਫਿਰ ਪੁੱਛ ਪੁੱਛ, ਜਿੰਨੀਆਂ ਪਲਾਂ ਇਨਾਂ ਦੀਆਂ ਕੁਫ਼ਰ ਵਿਚ ਬੀਤ ਰਹੀਆਂ ਹਨ, ਸਭ ਬਿਅਰਥ ਅਰ ਸਾਡੇ ਸਿਰ ਦੋਸ਼ ਹੈ 1 ਜਲਦੀ ਦੀਨ ਦਾ ਜਾਮਾ ਪਹਿਨਾਓ ! ਆਹਾ! ਕੈਸਾ ਭਾਗਾਂ ਵਾਲੇ ਜੀਵ ਹਨ ? ਜੀਵ ਨਹੀਂ, ਹੁਸਨ ਨੇ ਰੂਪ ਧਾਰਿਆ ਹੋਇਆ ਹੈ, ਭੋਲਾ ਹੋਇਆ ਜੋ ਹੁਸਨ ਇਸ ਤਰ੍ਹਾਂ ਕਾਬੂ ਆ ਗਿਆ। ਹੁਣ ਤਾਂ ਸਾਰੀ ਕੌਮ ਨੂੰ ਲਾਭ ਪਹੁੰਚ ਜਾਏਗਾ। ਕਿਉਕਿ ਭਾਈ ਮੰਮਨੋਂ! ਜਦ ਹੁਸਨ ਹੀ ਮੁਸਲਮਾਨ ਹੋਗਿਆ ਫਿਰ ਪਿਛੇ ਕੀ ਰਿਹਾ?ਅੱਗੇ ਬਹਾਦਰੀ ਵੀ ਤਾਂ ਅਸੀਂ ਮੋਮਨ ਬਣਾ ਹੀ ਲੋਈ ਹੈ। ਕਾਫਰਾਂ ਦੇ ਘਰ ਬਹਾਦਰੀ ਹੁੰਦੀ ਸੀ ਸੋ ਅਸਾਂ ਦੀਨੀ। ਜੋਸ਼ ਦੀ ਹਿਕਮਤ ਨਾਲ ਆਪਣੇ ਦੀਨ ਵਿਚ ਲੈ ਆਂਦੀ ਹੈ। ਕਿਆ ਅੱਛਾ ਹੋਵੇ ਜੇ ਦੁਨੀਆਂ ਦੇ ਸਭ ਉੱਤਮ ਪਦਾਰਥ ਮੋਮਨਾਂ ਦੇ ਹੀ ਪਾਸ ਆ ਜਾਣ ! ਇਸ ਤੁਰਕ ਹਾਕਮ ਦਾ ਇਕ ਮੂੰਹ ਚੜਿਆ ਮੁਸਾਹਿਬ ਬੜਾ ਮਖੌਲੀਆਂ ਸੀ ਅਤੇ ਜੋ ਅਜੋਗੇ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ, ਮੁੱਲਾਂ ਦੀ ਗੱਲ ਸੁਣ ਕੇ ਝੱਟ ਬੋਲ ਉਠਿਆ : ਠੀਕ ਹੈ ਹਜ਼ਰਤ! ਠੀਕ, ਪਰ ਮੂੰਹ ਮਾੜਾ ਕਰ ਕੇ) ਹੁਣ ਉਹ ‘ਬਹਾਦਰੀ' ਕੜਾਹ ਪ੍ਰਸ਼ਾਦ ਤੇ ਮੋਹਿਤ ਹੋ ਗਈ ਹੈ | ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨੇ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਈ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤੁ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ। ਮੁੱਲਾਂ-ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ ਇਥੋਂ ਹੀ ਕੰਮ ਸ਼ੁਰੂ ਕਰਦੇ ਹਾਂ ! ਦੇਖੋ ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ, ਮੀਆਂ ਆਰਫ ਖਾਂ ਦੇ ਘਰ ਔਲਾਦ ਨਹੀਂ ਹੈ, ਇਹ ਗੁਲਾਬ ਦਾ ਬੂਟਾ (ਬਾਲ) ​ਮੋਮਨ ਬਣਾ ਕੇ ਉਨਾਂ ਨੂੰ ਬਖਸ਼ ਦਿਓ, ਜੋ ਘਰ ਵਿਚ ਚਰਾਗ਼, ਰੋਸ਼ਨ ਹੋ ਜਾਏ ਅਰ ਚਾਰ ਸੁੱਕੀਆਂ ਗੰਦੀਆਂ ਹਰੀਆਂ ਭਰੀਆਂ ਹੋ ਜਾਣ। ਆਪਦੇ ਕਬਜ਼ਲ ਵਸੂਲੀ* ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸ਼ਰੇ (ਚਿਹਰੇ) ਤੋਂ ਪੜ੍ਹਿਆ ਹੋਇਆ ਜਾਪਦਾ ਹੈ, ਇਸਨੂੰ ਉਥੇ ਨੌਕਰ ਕਰਕੇ ਮੀਆਂ ਦੀਨ ਦੀ ਲੜਕੀ ਨਾਲ ਨਿਕਾਹ (ਵਿਆਹ) ਕਰ ਦਿਓ ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉੱਜੜੇ ਘਰ ਨੂੰ ਵਸਾਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪਰ ਐਸੀਆਂ ਸੁਹਣੀਆਂ ਬਖਸ਼ਿਸ਼ਾਂ ਕਰਦੇ ਹਨ। ਨਵਾਬ ਸਾਹਿਬ ਮੁਸਕ੍ਰਾਏ। ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨੂੰ ਨਵਾਬ ਸਾਹਿਬ ਬੱਚਿਆ ਚਾਹੁੰਦੇ ਹਨ ਤੇ ਮੁੱਲਾਂ ਹੋਰੀਂ ਕੁਝ ਆਪਣਾ ਹੱਕ ਜਮਾ ਰਹੇ ਹਨ, ਨਵਾਬ ਸਾਹਿਬ ਨੂੰ ਸੈਨਤ ਕਰਕੇ ਬੋਲ ਉਠੇ : ਇਸ ਵੇਲੇ ਇਕ ਆਦਮੀ ਆਯਾ ਜਿਸ ਨੇ ਦੱਸਿਆ ਕਿ ਅਮਕੇ ਗਿਰਾਂ ਦੇ ਸਿਰਕਰਦੇ ਦੇ ਚਾਰ ਪੰਜ ਆਦਮੀ ਜੋ ਇਨ੍ਹਾਂ ਨੂੰ ਫੜਨ ਪਹਿਲਾਂ ਜੰਗਲ ਵਿਚ ਗਏ ਸਨ, ਇਹ ਉਨ੍ਹਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ, ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ, ਅਰ ਕ੍ਰੋਧ ਨਾਲ ਕੰਬ ਉਠੇ। ਕਿਸੇ ਨੂੰ ਤ੍ਰੀਮਤ ਤੇ ਬੱਚੇ ਦੀ ਬਹਾਦਰੀ ਪੁਰ ਸ਼ਲਾਘਾ ਕਰਨ ਦਾ ਉੱਤਮ ਖਿਆਲ ਨਾ ਪੈਦਾ ਹੋਯਾ, ਕ੍ਰੋਧ ਹੀ ਛਾ ਗਿਆ। ਹਾਕਮ ਸਾਹਿਬ ਨੂੰ ਬੀ ਗੁੱਸਾਂ ਆਯਾ ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖਕੇ ਆਪ ਨੇ ਹੁਕਮ ਦਿੱਤਾ: ਲੈ ਜਾਓ ਮਰਦੂਦਾਂ ਨੂੰ ਕੈਦ ਵਿਚ ਦੂਸਰਾ ਹੁਕਮਿ ਦੁਪਹਿਰ ਨੂੰ ਦਿਆਂਗੇ। ਦਰਬਾਰ ਬਰਖਾਸਤ ਹੋਯਾ, ਹੋਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ, ਹਾਕਮ ਸਾਹਿਬ ਤੋ ਮਸ਼ਖਰਾ ਮਹਿਲ ਨੂੰ ਚਲੇ ਗਏ। ਸ਼ਰਾਬ ਪੀਣ ਤੋਂ ਪਹਿਲਾਂ ਮਸਖ਼ਰੇ ਨੇ ਹਾਕਮ ਨੂੰ ਪੱਕਿਆਂ ਕਰ ਦਿੱਤਾ ਕਿ ਇਨ੍ਹਾਂ ਨੂੰ ਮੁਸਲਮਾਨ ਬਣਾ ਲਓ ਅਰ ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ ਮੁੱਲਾਂ, ਮਸਖ਼ਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ! ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: 'ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈਂ ਅਜੇ ਬੀ ਸਮਝ ਤੇ ਛੱਡਿਆ ਜਾਵੇ!! ਸਿੰਘ—ਹੇ ਰਾਜ ਮਦ ਵਾਲਿਓ! ਜੋ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ,ਅੰਤ ਮਰੇਗਾ, ਮਰਨੇ ਦਿਓ। ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀ ਵਾਂਗ ਖੁੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪਰ ਕੁਝ ਤਰਸ ਕਰਦਾ ਹੈਪਰ ਹੈਂਸਿਆਰੇ ਜੱਲਾਦ ਨੇ ਸਿੰਘਜੀ